ਪੰਜਾਬੀ 'ਵਰਸਿਟੀ ਵਿਖੇ ਲਗਾਇਆ ਖ਼ੂਨਦਾਨ ਕੈਂਪ
ਅਜੀਤ ਡੈਸਕ
06-11-2025
ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਵਲੰਟੀਅਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਦਾਨ ਕੀਤੇ ਹੋਏ ਇਕ ਯੂਨਿਟ ਖੂਨ ਨਾਲ ਤਿੰਨ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਅਤੇ ਸਾਨੂੰ ਵੱਧ ਤੋ ਵੱਧ ਇਸ ਨੇਕ ਕਾਰਜ ਵਿਚ ਹਿੱਸਾ ਪਾਉਣਾ ਚਾਹੀਦਾ ਹੈ | ਉਨ੍ਹਾਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ, ਐੱਨ. ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ, ਦਫ਼ਤਰੀ ਸਟਾਫ਼ ਅਤੇ ਵਲੰਟੀਅਰਜ਼/ਡੋਨਰਾਂ ਦਾ ਇਸ ਮਹਾਨ ਕਾਰਜ ਵਿਚ ਜੁੜਨ ਲਈ ਧੰਨਵਾਦ ਕੀਤਾ | ਇਸ ਕੈਂਪ ਵਿਚ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਅਭਿਨਵ ਭੰਡਾਰੀ ਅਤੇ ਡਾ. ਸੁਨੀਤਾ, ਡਾ. ਚਰਨਜੀਵ ਸਰੋਆ ਅਤੇ ਡਾ. ਨਮਰਤਾ ਵਡੇਰਾ ਅਤੇ ਵਲੰਟੀਅਰਾਂ ਵਲੋਂ ਭਾਗ ਲਿਆ ਗਿਆ |