30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਏਸ਼ੀਅਨ ਕਬੱਡੀ ਫੈਡਰੇਸ਼ਨ ਵਲੋਂ ਕਬੱਡੀ ਖਿਡਾਰੀਆਂ ਨੂੰ ਸਮੇਂ ਸਿਰ ਵੀਜ਼ੇ ਦੇਣ ਦੀ ਮੰਗ

ਅਜੀਤ ਡੈਸਕ 06-11-2025
ਪਟਿਆਲਾ, 5 ਨਵੰਬਰ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਕਬੱਡੀ ਫੈਡਰੇਸ਼ਨ ਵਲੋਂ ਕੈਨੇਡਾ ਸਰਕਾਰ ਨੂੰ ਪੱਤਰ ਲਿਖ ਕੇ ਏਸ਼ੀਅਨ ਖ਼ਾਸ ਕਰਕੇ ਭਾਰਤੀ ਕਬੱਡੀ ਖਿਡਾਰੀਆਂ ਨੂੰ ਸਮੇਂ ਸਿਰ ਵੀਜ਼ੇ ਦੇਣ ਦੀ ਮੰਗ ਕੀਤੀ ਹੈ | ਫੈਡਰੇਸ਼ਨ ਦੇ ਚੇਅਰਮੈਨ ਗੁਲਾਬ ਸਿੰਘ ਸੈਣੀ ਨੇ ਭਾਰਤ 'ਚ ਨਵੀਂ ਦਿੱਲੀ ਵਿਖੇ ਸਥਿਤ ਕੈਨੇਡੀਅਨ ਦੂਤਾਵਾਸ ਨੂੰ ਪੱਤਰ ਲਿਖ ਕੇ ਕਬੱਡੀ ਖਿਡਾਰੀਆਂ ਨੂੰ ਸਮੇਂ ਸਿਰ ਵੀਜ਼ੇ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਕੈਨੇਡੀਅਨ ਦੂਤਾਵਾਸ 'ਚ ਪੁੱਜ ਕੇ ਇਸ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਬਹੁਤ ਸਾਰੇ ਚੋਟੀ ਦੇ ਖਿਡਾਰੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ 'ਚ ਹੋਣ ਵਾਲੇ ਕਬੱਡੀ ਕੱਪਾਂ 'ਚ ਖੇਡਣ ਜਾਂਦੇ ਰਹੇ ਹਨ | ਇਸੇ ਦੌਰਾਨ ਬਹੁਤ ਸਾਰੇ ਖਿਡਾਰੀਆਂ ਨੂੰ ਕੈਨੇਡਾ ਸਰਕਾਰ ਵਲੋਂ ਵੀਜ਼ੇ ਨਹੀਂ ਦਿੱਤੇ ਜਾਂਦੇ ਜਿਸ ਕਾਰਨ ਬਹੁਤ ਸਾਰੇ ਟੂਰਨਾਮੈਂਟਾਂ ਦੇ ਪ੍ਰਬੰਧਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਲੱਬਾਂ ਦੀਆਂ ਟੀਮਾਂ ਦਾ ਢਾਂਚਾ ਹਿੱਲ ਜਾਂਦਾ ਹੈ | ਸ੍ਰੀ ਸੈਣੀ ਨੇ ਕਿਹਾ ਕਿ ਭਵਿੱਖ ਵਿਚ ਕੈਨੇਡਾ ਦੀ ਧਰਤੀ 'ਤੇ ਸਰਕਲ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਕਈ ਕੌਮਾਂਤਰੀ ਟੂਰਨਾਮੈਂਟ ਕਰਵਾਉਣ ਦੀ ਯੋਜਨਾ ਹੈ | ਇਹ ਟੂਰਨਾਮੈਂਟ ਤਾਂ ਹੀ ਸੰਭਵ ਹੋ ਸਕਦੇ ਹਨ ਜੇਕਰ ਖਿਡਾਰੀਆਂ, ਕੋਚਾਂ ਤੇ ਸੰਚਾਲਕਾਂ ਨੂੰ ਸਮੇਂ ਸਿਰ ਵੀਜ਼ੇ ਮਿਲਣ ਲੱਗ ਜਾਣ | ਉਨ੍ਹਾਂ ਕਿਹਾ ਕਿ ਵੀਜ਼ੇ ਨਾ ਮਿਲਣ ਕਰਕੇ ਜਿੱਥੇ ਪ੍ਰਬੰਧਕਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ ਉੱਥੇ ਖਿਡਾਰੀਆਂ ਦਾ ਵੀ ਨੁਕਸਾਨ ਹੁੰਦਾ ਹੈ | ਸ੍ਰੀ ਨਾਇਬ ਸਿੰਘ ਸੈਣੀ ਨੇ ਕੈਨੇਡੀਅਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਬੱਡੀ ਖਿਡਾਰੀਆਂ ਨੂੰ ਵੀਜ਼ੇ ਦੇਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇ ਤੇ ਵੀਜ਼ੇ ਵੀ ਸਮੇਂ ਸਿਰ ਅਤੇ ਲਾਜ਼ਮੀ ਦਿੱਤੇ ਜਾਣ |
ਪਿਛਲੀ ਖ਼ਬਰ ਚੌਹਾਨ ਪਰਿਵਾਰ ਨੂੰ ਸਦਮਾ, ਐਡ. ਕਰਨੈਲ ਸਿੰਘ ਚੌਹਾਨ ਦਾ ਦਿਹਾਂਤ ਅਗਲੀ ਖ਼ਬਰ ਚੇਅਰਮੈਨ ਹਡਾਣਾ ਦੇ ਯਤਨਾਂ ਸਦਕਾ ਪਿੰਡ ਭੰਬੂਆਂ ਤੋਂ ਜ਼ੁਲਕਾਂ ਤੱਕ ਸੜਕ 'ਤੇ ਪਾਇਆ ਪ੍ਰੀਮਿਕਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।