30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਚੌਹਾਨ ਪਰਿਵਾਰ ਨੂੰ ਸਦਮਾ, ਐਡ. ਕਰਨੈਲ ਸਿੰਘ ਚੌਹਾਨ ਦਾ ਦਿਹਾਂਤ

ਅਜੀਤ ਡੈਸਕ 06-11-2025
ਨਾਭਾ, 5 ਨਵੰਬਰ (ਕਰਮਜੀਤ ਸਿੰਘ)-ਸਥਾਨਕ ਦਸਮੇਸ਼ ਕਾਲੋਨੀ ਵਾਸੀ ਚੌਹਾਨ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਚੌਹਾਨ ਪਰਿਵਾਰ ਦੇ ਮੁਖੀ ਐਡਵੋਕੇਟ ਕਰਨੈਲ ਸਿੰਘ ਚੌਹਾਨ ਦਾ ਬੀਤੀ ਰਾਤ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਅਲਹੌਰਾਂ ਗੇਟ ਸ਼ਮਸ਼ਾਨਘਾਟ ਵਿਖੇ ਵਿਖੇ ਕਰ ਦਿੱਤਾ ਗਿਆ | ਅੰਤਿਮ ਸਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਸੀ. ਅਕਾਲੀ ਆਗੂ ਗੁਰਦਿਆਲ ਇੰਦਰ ਸਿੰਘ ਬਿੱਲੂ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਗਿਆਨ ਸਿੰਘ ਮੂੰਗੋ, ਜਥੇ. ਸੰਤੋਖ ਸਿੰਘ ਖਨਿਆਣ, ਬਲਜੀਤ ਸਿੰਘ ਖਹਿਰਾ, ਹਰਪਾਲ ਸਿੰਘ ਐਸਡੀਓ, ਸਮਾਜ ਸੇਵਕ ਦਲਜੀਤ ਸਿੰਘ ਸੰਧੂ, ਐਡ. ਸੁਰਿੰਦਰ ਪਾਲ ਸ਼ਰਮਾ, ਗੁਰਸੇਵਕ ਸਿੰਘ ਗੋਲੂ, ਐਡ. ਰੀਤਿੰਦਰ ਸਿੰਘ ਮਝੈਲ, ਐਡ. ਸਿਕੰਦਰ ਪ੍ਰਤਾਪ ਸਿੰਘ, ਐਡ. ਐਸ.ਐਸ. ਗਰੇਵਾਲ, ਐਡ. ਹਰਪ੍ਰੀਤ ਸਿੰਘ ਨੋਟੀ, ਬਲਜੀਤ ਸਿੰਘ, ਅਮਰਦੀਪ ਸਿੰਘ ਖੰਨਾ, ਗੁਰਿੰਦਰਪਾਲ ਸਿੰਘ ਬੱਬੂ, ਸੰਦੀਪ ਸਿੰਘ ਹਿੰਦ ਕੰਬਾਈਨ, ਪਰਮਿੰਦਰ ਸਿੰਘ ਸੋਢੀ, ਗੁਰਿੰਦਰਜੀਤ ਸਿੰਘ ਸੋਢੀ, ਜਤਿੰਦਰ ਸ਼ਾਹ ਸਿੰਘ, ਡਾ. ਅਮਰੀਕ ਸਿੰਘ, ਮਲਕੀਤ ਸਿੰਘ ਅਟਵਾਲ, ਬਲਵਿੰਦਰ ਭਾਟੀਆ, ਪ੍ਰੀਤ ਮੋਹਲ ਸਿੰਘ ਅਤੇ ਵੱਡੀ ਗਿਣਤੀ ਵਿਚ ਵਕੀਲ ਭਾਈਚਾਰਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ | ਕਰਨੈਲ ਸਿੰਘ ਚੌਹਾਨ ਦੇ ਫੁੱਲਾਂ ਦੀ ਰਸਮ ਕੱਲ੍ਹ 6 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਹੋਵੇਗੀ |
ਪਿਛਲੀ ਖ਼ਬਰ ਏਸ਼ੀਅਨ ਕਬੱਡੀ ਫੈਡਰੇਸ਼ਨ ਵਲੋਂ ਕਬੱਡੀ ਖਿਡਾਰੀਆਂ ਨੂੰ ਸਮੇਂ ਸਿਰ ਵੀਜ਼ੇ ਦੇਣ ਦੀ ਮੰਗ ਅਗਲੀ ਖ਼ਬਰ ਏਸ਼ੀਅਨ ਕਬੱਡੀ ਫੈਡਰੇਸ਼ਨ ਵਲੋਂ ਕਬੱਡੀ ਖਿਡਾਰੀਆਂ ਨੂੰ ਸਮੇਂ ਸਿਰ ਵੀਜ਼ੇ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।