ਪਟਿਆਲਾ, 20 ਜੁਲਾਈ (ਮਨਦੀਪ ਸਿੰਘ ਖਰੌੜ)-ਵਾਰਡ ਨੰਬਰ 10 ਵਿਖੇ ਕੌਂਸਲਰ ਸ਼ਿਵਰਾਜ ਸਿੰਘ ਵਿਰਕ ਦੀ ਅਗਵਾਈ ਹੇਠ ਅੱਜ ਲਕਸ਼ਮੀ ਬਾਈ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਂਡ ਹਸਪਤਾਲ ਵਲੋਂ ਮੁਫ਼ਤ ਦੰਦਾਂ ਦਾ ਨਿਰੀਖਣ ਕੈਂਪ ਲਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਵੀ ਪੁੱਜੇ | ਇਸ ਮੌਕੇ ਸ਼ਿਵਰਾਜ ਸਿੰਘ ਵਿਰਕ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਲੋਕਾਂ ਲਈ ਚੰਗਾ ਵਿਕਾਸ ਕਰਵਾਇਆ ਜਾ ਰਿਹਾ ਹੈ, ਉੱਥੇ ਲੋਕਾਂ ਦੀ ਸਿਹਤ ਦਾ ਵੀ ਪੂਰਾ ਧਿਆਨ ਰਖਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅੱਜ ਕੈਂਪ ਲਗਾਇਆ ਗਿਆ | ਉਨ੍ਹਾਂ ਦਸਿਆ ਕਿ ਇਸ ਕੈਂਪ ਦਾ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਲਾਭ ਵੀ ਪ੍ਰਾਪਤ ਕੀਤਾ ਗਿਆ | ਇਸ ਦੌਰਾਨ ਸੁਰਜੀਤ ਸਿੰਘ ਅਬਲੋਵਾਲ ਨੇ ਸ਼ਿਵਰਾਜ ਵਿਰਕ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਨੌਜਵਾਨਾਂ ਦਾ ਰਾਜਨੀਤੀ ਵਿਚ ਅਗੇ ਵਧਣਾ ਤੇ ਲੋਕਾਂ ਦੀ ਸੇਵਾ ਕਰਨਾ ਬਹੁਤ ਚੰਗੀ ਗੱਲ ਹੈ | ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਨੌਜਵਾਨਾਂ ਦਾ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ | ਉਨ੍ਹਾਂ ਦਸਿਆ ਕਿ ਅੱਜ ਕੈਂਪ ਦੌਰਾਨ ਡਾਕਟਰ ਪ੍ਰਾਂਜਲ ਮਿਤਰਾ, ਡਾ. ਅਖਨੂਰ, ਡਾ. ਵੈਭਵ, ਡਾ. ਯੁਵਰਾਜ ਚੀਮਾ, ਡਾ. ਸ਼ਿਵਾਨੀ ਪਾਹਵਾ, ਡਾ. ਅਪਰਾਜੀਤਾ, ਡਾ. ਲਕਸ਼ਦੀਪ, ਡਾ. ਕਿਰਨਜੀਤ, ਡਾ ਪਿ੍ਆ, ਡਾ. ਪ੍ਰਾਚੀ, ਡਾ. ਕਿਰਤੀ ਨੇ ਲੋਕਾਂ ਦਾ ਨਿਰੀਖਣ ਕੀਤਾ | ਇਸ ਮੌਕੇ ਕੈਂਪ ਵਿਚ ਵੇਦ ਕਪੂਰ ਸਾਬਕਾ ਵਾਈਸ ਚੇਅਰਮੈਨ ਪੰਜਾਬ ਵਾਟਰ ਸਪਲਾਈ ਐਡ ਸੀਵਰੇਜ ਬੋਰਡ, ਚਿੰਟੂ ਨਾਸਰਾ, ਜਸਪ੍ਰੀਤ ਸਿੰਘ, ਮਨਿੰਦਰ ਸਿੰਘ, ਰੋਮਿੰਦਰ ਨਿੱਕੂ, ਭੂਸ਼ਣ ਕੁਮਾਰ, ਗੁਰਵਿੰਦਰ ਸਿੰਘ ਲੇਬਰ ਵਿੰਗ ਪ੍ਰਧਾਨ, ਮਨਜੀਤ ਸਿੰਘ ਵੀ ਹਾਜ਼ਰ ਸਨ |