19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਈ ਸਾਲਾਂ ਤੋਂ ਸਟਰੀਟ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ

ਨਿਰਮਲ ਸਿੰਘ ਭੱਟੀਆਂ <br/> ਸੁਖਦੇਵ ਸਿੰਘ ਵਿਰਕ <br/> ਸਨੌਰ ਦੇ ਨੂਰਖੇੜੀਆ-ਚੌਰਾ ਰਸਤੇ 'ਚ ਇਕ ਪਾਸੇ ਝਾੜੀਆਂ ਤੇ ਦੂਜੇ ਪਾਸੇ ਸੂਏ 'ਤੇ ਸਟਰੀਟ ਲਾਈਟਾਂ ਦਾ ਕੋਈ ਪ੍ਰਬੰਧ ਨਾ ਹੋਣ ਦਾ ਦਿ੍ਸ਼ | ਤਸਵੀਰ : ਗੀਤਵਿੰਦਰ ਸੋਖਲ <br/> 21-07-2025
ਸਨੌਰ, 20 ਜੁਲਾਈ (ਗੀਤਵਿੰਦਰ ਸਿੰਘ ਸੋਖਲ)-ਸੱਤਾਧਾਰੀ ਪਾਰਟੀ ਵਲੋਂ ਵੱਡੇ-ਵੱਡੇ ਵਿਕਾਸ ਦੇ ਤੇ ਹੋਰ ਮਸਲੇ ਤੁਰੰਤ ਹੱਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਜੋ ਜ਼ਮੀਨੀ ਪੱਧਰ 'ਤੇ ਖੋਖਲੇ ਦਿਖਾਈ ਦੇ ਰਹੇ ਹਨ | ਸਨੌਰ ਦੇ ਦਰਜਨਾਂ ਪਿੰਡਾਂ ਦੇ ਰਸਤੇ 'ਚ ਸਟਰੀਟ ਲਾਈਟਾਂ ਦਾ ਪ੍ਰਬੰਧ ਨਹੀਂ ਹੈ | ਇਸ ਮਾਮਲੇ ਬਾਰੇ ਕਈ ਵਾਰ ਸਥਾਨਕ ਲੋਕਾਂ ਨੇ ਖ਼ਬਰਾਂ ਰਾਹੀਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਉਹ ਇਸ ਵੱਲ ਧਿਆਨ ਨਹੀਂ ਦੇ ਰਹੇ ਹਨ | ਜ਼ਿਕਰਯੋਗ ਹੈ ਕਿ ਸਨੌਰ ਦੇ ਚੌਰਾ ਰੋਡ, ਖੁੱਡਾ ਰੋਡ, ਖਾਂਸੀਆਂ ਰੋਡ, ਨੂਰਖੇੜੀਆਂ ਰੋਡ, ਗਨੌਰ ਰੋਡ, ਸ਼ਾਦੀਪੁਰ, ਗੰਗਰੋਲੀ, ਲਲੀਨਾ-ਬਲਾਂ ਰੋਡ, ਪੁਰ ਮੰਡੀ, ਬੋਲੜ, ਬੋਸਰ ਕਲਾਂ, ਸਨੌਰ ਜੋੜੀਆਂ ਸੜਕਾਂ ਰੋਡ ਵਰਗੇ ਹੋਰ ਕਈ ਰਸਤੇ ਹਨ ਜਿਨ੍ਹਾਂ ਉੱਤੇ ਸਟਰੀਟ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ | ਇਸ ਸੰਬੰਧੀ ਸਥਾਨਕ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਿਰਫ਼ ਵਾਅਦੇ ਕਰਦੀਆਂ ਰਹਿੰਦੀਆਂ ਹਨ ਪਰ ਲੋਕਾਂ ਦੇ ਕੰਮ ਨਹੀਂ ਕਰਦੇ | ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਸੰਬੰਧਿਤ ਵਿਭਾਗ ਅਤੇ ਸੱਤਾਧਾਰੀ ਪਾਰਟੀ ਕੋਈ ਮੰਦਭਾਗੀ ਘਟਨਾ ਦਾ ਇੰਤਜ਼ਾਰ ਕਰ ਰਹੀ ਹੈ | ਹਲਕਾ ਸਨੌਰ ਦੇ ਸੁਖਦੇਵ ਸਿੰਘ ਵਿਰਕ ਖੁੱਡਾ ਨੇ ਗਲ ਕਰਦਿਆਂ ਕਿਹਾ ਕਿ ਕਈ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਪਿੰਡਾਂ ਦੇ ਰਸਤਿਆਂ 'ਚ ਸਟਰੀਟ ਲਾਈਟਾਂ ਲਗਾਈਆਂ ਜਾਣ ਤਾਂ ਜੋ ਕਿ ਆਵਾਰਾ ਪਸ਼ੂਆਂ, ਲੁੱਟਾਂ-ਖੋਹਾਂ ਤੋਂ ਬਚਾਅ ਹੋ ਸਕੇ | ਸਟਰੀਟ ਲਾਈਟਾਂ ਨਾ ਹੋਣ ਦਾ ਲਾਭ ਜਿਥੇ ਲੁਟੇਰੇ ਉਠਾਉਂਦੇ ਹਨ ਉੱਥੇ ਲੋਕਾਂ ਨੂੰ ਕਈ ਸਾਲਾਂ ਤੋਂ ਸਟਰੀਟ ਲਾਈਟਾਂ ਨਾ ਹੋਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਇੱਥੋਂ ਦੇ ਸਾਰੇ ਰਸਤਿਆਂ ਦੇ ਆਲੇ-ਦੁਆਲੇ ਝਾੜੀਆਂ ਹਨ ਅਤੇ ਸਟਰੀਟ ਲਾਈਟਾਂ ਨਾ ਹੋਣ ਦਾ ਲਾਹਾ ਲੈ ਕੇ ਚੋਰ ਲੁਟੇਰੇ ਇਨ੍ਹਾਂ ਝਾੜੀਆਂ 'ਚ ਲੁਕ ਜਾਂਦੇ ਹਨ ਅਤੇ ਲੁੱਟਾਂ-ਖੋਹਾਂ ਕਰਦੇ ਹਨ |
ਪਿਛਲੀ ਖ਼ਬਰ ਵਾਰਡ ਨੰਬਰ 10 ਵਿਖੇ ਲਗਾਇਆ ਮੁਫ਼ਤ ਦੰਦਾਂ ਦਾ ਨਿਰੀਖਣ ਕੈਂਪ ਅਗਲੀ ਖ਼ਬਰ ਬਰਸਾਤੀ ਨਾਲਿਆਂ ਅਤੇ ਘੱਗਰ ਦੀ ਸਫ਼ਾਈ ਨਾ ਹੋਣ ਕਾਰਨ ਨਾਲ ਲਗਦੇ ਪਿੰਡਾਂ ਦੇ ਲੋਕ ਹੜ੍ਹਾਂ ਦੀ ਮਾਰ ਝੱਲਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।