19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਖੇੜੀ ਗੁਰਨਾ ਵਿਖੇ ਸਿੱਧ ਬਾਬਿਆਂ ਦੇ ਸਥਾਨ 'ਤੇ ਕੀਤੀ ਸੇਵਾ

ਪਿੰਡ ਖੇੜੀ ਗੁਰਨਾ ਵਿਖੇ ਪੁਰਾਤਨ ਬਾਬਿਆਂ ਦੇ ਸਥਾਨ 'ਤੇ ਕਮਰਾ ਬਣਾਉਣ ਦੀ ਸੇਵਾ ਅਤੇ ਬੂਟੇ ਲਗਾਉਂਦੇ ਹੋਏ ਪਿੰਡ ਵਾਸੀ | ਤਸਵੀਰ : ਸਰਦਾਰਾ ਸਿੰਘ ਲਾਛੜੂ <br/> 21-07-2025
ਘਨੌਰ, 20 ਜੁਲਾਈ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਅਧੀਨ ਪੈਂਦੇ ਪਿੰਡ ਖੇੜੀ ਗੁਰਨਾ ਵਿਖੇ ਪੁਰਾਤਨ ਸਿੱਧ ਬਾਬਿਆਂ ਦੇ ਸਥਾਨ 'ਤੇ ਸਮੂਹ ਪਿੰਡ ਵਾਸੀਆਂ ਅਤੇ ਸਮਾਜ ਸੇਵੀ ਸੁਖਬੀਰ ਸਿੰਘ ਸੁੱਖੀ ਵਲੋਂ ਪੌਦਿਆਂ ਅਤੇ ਮਾਇਆ ਦੀ ਸੇਵਾ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸੁਖਬੀਰ ਸਿੰਘ ਸੁੱਖੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਪੂਰਨਮਾਸ਼ੀ ਨੂੰ ਵਿਸ਼ਾਲ ਇਕੱਠ ਵਿਚ ਸ਼ਰਧਾ ਨਾਲ ਪਿੰਡ ਵਾਸੀ ਇਸ ਸਥਾਨ 'ਤੇ ਨਤਮਸਤਕ ਹੁੰਦੇ ਹਨ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਿੱਧ ਬਾਬਿਆਂ ਦੇ ਸਥਾਨ 'ਤੇ ਨਵੇਂ ਕਮਰੇ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ 'ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਸ਼ਰਧਾ ਅਨੁਸਾਰ ਮਾਇਆ ਦੀ ਸੇਵਾ ਕੀਤੀ ਗਈ ਅਤੇ ਨਾਲ ਹੀ ਸੰਗਤ ਦੇ ਬੈਠਣ ਦੇ ਲਈ ਛਾਂਦਾਰ ਦਰਖਤ ਲਗਾਏ ਗਏ | ਇਸ ਮੌਕੇ ਉਨ੍ਹਾਂ ਨਾਲ ਹੈਪੀ ਗੁਰਨਾ, ਹੈਰੀ ਗੁਰਨਾ, ਪ੍ਰਕਾਸ਼ ਰਾਮ, ਲੱਕੀ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ, ਛੱਬੀ ਸਿੰਘ, ਸਤਨਾਮ ਸਿੰਘ, ਮੇਜਰ ਸਿੰਘ, ਜਗੀਰ ਸਿੰਘ, ਕਾਲਾ ਸਿੰਘ, ਸੇਬੀ ਸਿੰਘ, ਟੋਟੀ ਸਿੰਘ, ਪ੍ਰੇਮ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਅੰਗਹੀਣ ਵਿਅਕਤੀਆਂ ਨੂੰ ਜ਼ਰੂਰੀ ਉਪਕਰਨ ਵੰਡੇ ਅਗਲੀ ਖ਼ਬਰ ਵਾਰਡ ਨੰਬਰ 10 ਵਿਖੇ ਲਗਾਇਆ ਮੁਫ਼ਤ ਦੰਦਾਂ ਦਾ ਨਿਰੀਖਣ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।