ਨਾਭਾ, 20 ਜੁਲਾਈ (ਜਗਨਾਰ ਸਿੰਘ ਦੁਲੱਦੀ)-ਨਾਭਾ ਉਤਸਵ ਸੰਮਤੀ ਨਾਭਾ ਦੀ ਇਕ ਵਿਸ਼ੇਸ਼ ਮੀਟਿੰਗ ਚੌਂਕ ਦੇਵੀ ਦਿਆਲਾ ਸਥਿਤ ਮਾਤਾ ਰਾਜਰਾਜੇਸ਼ਵਰੀ ਮਾਤਾ ਬਾਲਾ ਸੁੰਦਰੀ ਦੇ ਮੰਦਿਰ ਵਿਖੇ ਕਰਵਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਨਾਭਾ ਦੀਆਂ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਾਰਤ ਭੂਸ਼ਨ ਨਿਤਿਨ ਜੈਨ ਨੇ ਕਮੇਟੀ ਦੇ ਸਾਲਾਨਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਮੇਟੀ ਦੇ ਵਿਛੜੇ ਚੇਅਰਮੈਨ ਰਜਨੀਸ਼ ਕੁਮਾਰ ਮਿੱਤਲ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ | ਇਸ ਮੌਕੇ ਐਡਵੋਕੇਟ ਰੋਹਿਤ ਜਿੰਦਲ, ਜੋ ਪਿਛਲੇ ਸਾਲ ਕਮੇਟੀ ਦੇ ਕੈਸ਼ੀਅਰ ਸਨ, ਵਲੋਂ ਮੀਟਿੰਗ ਵਿਚ ਕਮੇਟੀ ਦਾ ਲੇਖਾ ਜੋਖਾ ਪੇਸ਼ ਕੀਤਾ | ਇਸ ਮੌਕੇ ਵਿਚਾਰ-ਵਟਾਂਦਰਾ ਕਰਨ ਉਪਰੰਤ ਸਾਰੀਆਂ ਸੰਸਥਾਵਾਂ ਵਲੋਂ ਹਰੀ ਕਿ੍ਸ਼ਨ ਸੇਠ ਪ੍ਰਧਾਨ ਸਵਰਨਕਾਰ ਸੰਘ ਨਾਭਾ ਨੂੰ ਸਰਬਸੰਮਤੀ ਨਾਲ ਜਿੱਥੇ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਉੱਥੇ ਕਿ੍ਸ਼ਨ ਕੁਮਾਰ ਮੰਗਲਾ ਕੁੱਕੀ ਨੂੰ ਕਮੇਟੀ ਦਾ ਮੁੜ ਤੋਂ ਪ੍ਰਧਾਨ ਬਣਾਇਆ ਗਿਆ | ਮੀਟਿੰਗ ਦੌਰਾਨ ਹਰ ਸਾਲ ਦੀ ਤਰ੍ਹਾਂ ਭਗਵਾਨ ਵਾਮਨ ਅਵਤਾਰ ਦੀ ਯਾਤਰਾ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਨਵ-ਨਿਯੁਕਤ ਚੇਅਰਮੈਨ ਅਤੇ ਪ੍ਰਧਾਨ ਨੂੰ ਵਧਾਈ ਦਿੱਤੀ ਅਤੇ ਭਗਵਾਨ ਵਾਮਨ ਅਤੇ ਮਾਤਾ ਸ਼ੇਰਾਂਵਾਲੀ ਦੇ ਜੈਕਾਰੇ ਲਗਾਏ ਗਏ | ਇਸ ਮੌਕੇ ਵਾਈਸ ਚੇਅਰਮੈਨ ਓਮ ਪ੍ਰਕਾਸ਼ ਗਰਗ, ਕੇਵਲ ਕਿ੍ਸ਼ਨ ਕੌਮੀ, ਜੀਵਨ ਪ੍ਰਕਾਸ਼ ਬਾਂਸਲ, ਰਜਨੀਸ਼ ਗੋਇਲ, ਪ੍ਰਮੋਦ ਜਿੰਦਲ, ਸਮਾਜ ਸੇਵੀ ਦੀਪਕ ਨਾਗਪਾਲ, ਵਿਨੇ ਗੁਪਤਾ ਅਗੌਲ ਵਾਲੇ, ਜਗਦੀਸ ਮੱਗੋ, ਚਰਨਜੀਤ ਬਾਤਿਸ਼, ਵਿਕਾਸ ਗੋਇਲ, ਸੁਮਿਤ ਗੋਇਲ ਸੈਂਟੀ, ਭੁਵੇਸ਼ ਬਾਂਸਲ, ਪਰਮਿੰਦਰ ਗੁਪਤਾ, ਸੰਜੇ ਢੀਂਗਰਾ, ਸੰਜੀਵ ਜਿੰਦਲ, ਰਮਨ ਵਿਜ, ਡਾ. ਸਤਪਾਲ ਬਾਤਿਸ਼, ਬਲਜਿੰਦਰ ਮੋਦਗਿਲ ਬੱਬੀ, ਪੰਡਿਤ ਦੀਨਾਨਾਥ ਪੱਪੂ, ਰਾਜ ਕੁਮਾਰ, ਸ਼ਸ਼ੀ ਜਿੰਦਲ, ਵਿਨੇ ਗਰਗ, ਚੇਤਨ ਬਾਤਿਸ਼ ਆਦਿ ਮੈਂਬਰ ਹਾਜ਼ਰ ਸਨ |