18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਤਲ ਦੇ ਮਾਮਲੇ 'ਚ 3 ਔਰਤਾਂ ਸਮੇਤ ਡੇਢ ਦਰਜਨ ਦੇ ਕਰੀਬ ਹਮਲਾਵਰਾਂ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 21-07-2025
ਰਾਜਪੁਰਾ, 20 ਜੁਲਾਈ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਤਲ ਕਰਨ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਅਲੀ ਪੁੱਤਰ ਜਾਗੂ ਵਾਸੀ ਪਿੰਡ ਮਨਸੂਰ ਜ਼ਿਲ੍ਹਾ ਗੁਰਦਾਸਪੁਰ ਹਾਲ ਆਬਾਦ ਨੇੜੇ ਇੰਡੀਅਨ ਪੈਟਰੋਲ ਪੰਪ ਡਾਹਰੀਆਂ ਨੇੜੇ ਸ਼ੰਭੂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਰਹੀਮ ਉਮਰ ਕਰੀਬ 45 ਸਾਲ ਅਤੇ ਭਤੀਜੇ ਮੱਖਣ ਦੀਨ ਨਾਲ ਮੱਝਾਂ ਚਾਰਨ ਲਈ ਰਿਲਾਇੰਸ ਪੰਪ ਨੇੜੇ ਪਿੰਡ ਬਪਰੌਰ ਪਾਸ ਜਾ ਰਿਹਾ ਸੀ | ਸ਼ਿਕਾਇਤ ਮੁਤਾਬਿਕ ਉਸੇ ਸਮੇਂ ਚਾਰ ਕਾਰਾਂ ਅਤੇ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਮਲਾਵਰ ਹਥਿਆਰਾਂ ਸਮੇਤ ਆਏ ਅਤੇ ਉਨ੍ਹਾਂ ਨੇ ਮੁੱਦਈ ਦੇ ਭਰਾ 'ਤੇ ਹਮਲਾ ਕਰ ਦਿਤਾ | ਉਸ ਦਾ ਭਰਾ ਰਹੀਮ ਜਦੋਂ ਭੱਜਣ ਲੱਗਾ ਤਾਂ ਉਸ ਨੂੰ ਘੇਰ ਕੇ ਕਾਫੀ ਜ਼ਿਆਦਾ ਕੁੱਟਮਾਰ ਕੀਤੀ | ਜਦੋਂ ਮੁੱਦਈ ਤੇ ਉਸ ਦਾ ਭਤੀਜਾ ਛੁਡਾਉਣ ਗਏ ਤਾਂ ਹਮਲਾਵਰ ਮੁੱਦਈ ਹੋਰਾਂ ਦੇ ਵੀ ਪਿੱਛੇ ਪੈ ਗਏ ਅਤੇ ਉਨ੍ਹਾਂ ਨੇ ਭੱਜ ਕੇ ਜਾਨ ਬਚਾਈ | ਉਨ੍ਹਾਂ ਨੇ ਦੱਸਿਆ ਕਿ ਮੁੱਦਈ ਦੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਪਿੱਛੇ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸਰੀਫ, ਫਰਮਾਨੂੰ, ਅੰਮਜੂ, ਸ਼ੋਕੂ, ਜਾਤੂ, ਬਾਗਾ ਤੇ ਮੱਖਣ ਵਾਸੀਆਨ ਜੰਮੂ ਕਸ਼ਮੀਰ ਅਤੇ 11 ਨਾਮਾਲੂਮ ਮਰਦ ਅਤੇ ਤਿੰਨ ਨਾਮਾਲੂਮ ਔਰਤਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |
ਪਿਛਲੀ ਖ਼ਬਰ -ਮਾਮਲਾ ਪਿੰਡ ਦੇ ਅਪਾਹਜ ਨੌਜਵਾਨ ਦੀ ਜ਼ਹਿਰ ਨਾਲ ਹੋਈ ਮੌਤ ਦਾ- ਜਿੰਦਲਪੁਰ ਪਿੰਡ ਵਾਸੀਆਂ ਨੇ ਲਗਾਇਆ ਧਰਨਾ ਅਗਲੀ ਖ਼ਬਰ ਕਾਰ ਦੀ ਟੱਕਰ ਵੱਜਣ ਨਾਲ ਸਕੂਟਰੀ ਸਵਾਰ ਦੀ ਮੌਤ-ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।