16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਿਗਮ ਟੀਮ ਨੇ ਪਾਰਕਿੰਗ 'ਚ ਗਾਹਕਾਂ ਲਈ ਰੱਖੇ ਵੱਡੀ ਗਿਣਤੀ 'ਚ ਕੁਰਸੀਆਂ ਟੇਬਲ ਚੁੱਕੇ

ਅਜੀਤ ਡੈਸਕ 20-07-2025
ਪਟਿਆਲਾ, 19 ਜੁਲਾਈ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਅੱਜ ਫੇਰ ਸੜਕਾਂ 'ਤੇ ਦੁਕਾਨ ਦਾ ਸਾਮਾਨ ਰੱਖ ਕੇ ਕਬਜ਼ਾ ਕਰ ਕੇ ਕਾਰੋਬਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮੁਹਿੰਮ ਵਿੱਢੀ ਗਈ | ਇਲਾਕਾ ਵਾਸੀਆਂ ਦੀ ਸ਼ਿਕਾਇਤ ਅਤੇ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਸ਼ੇਰਾਂ ਵਾਲਾ ਗੇਟ ਇਕ ਡੋਸਾ ਵਿਕ੍ਰੇਤਾ ਵਲੋਂ ਪਾਰਕਿੰਗ ਦੀ ਜਗ੍ਹਾ 'ਚ ਰਖੇ ਕੁਰਸੀ ਮੇਜ਼ਾਂ ਆਦਿ ਨਿਗਮ ਮੁਲਾਜ਼ਮਾਂ ਵਲੋਂ ਚੁਕ ਲਏ ਗਏ | ਇਥੇ ਕਾਫ਼ੀ ਦੇਰ ਤਕ ਸਾਮਾਨ ਵਾਪਸ ਲੈਣ ਲਈ ਦੁਕਾਨਦਾਰ ਵਲੋਂ ਹੰਗਾਮਾ ਕੀਤਾ ਗਿਆ | ਇਸ ਦੌਰਾਨ ਲੈਂਡ ਸ਼ਾਖਾ ਮੁਲਾਜ਼ਮਾਂ ਅਤੇ ਨਾਲ ਗਈ ਪੁਲਿਸ ਵਲੋਂ ਵੀ ਸਖ਼ਤੀ ਨਾਲ ਕਾਰਵਾਈ ਕਰਦਿਆਂ ਸਾਮਾਨ ਚੁੱਕ ਕੇ ਨਿਗਮ ਸਟੋਰ ਵਿਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ | ਦੁਕਾਨਦਾਰ ਦੇ ਮੁਤਾਬਿਕ ਉਸ ਦਾ ਬਾਹਰ ਪਿਆ ਸਾਮਾਨ ਜੋ ਗਲਤ ਤਰੀਕੇ ਨਾਲ ਰਖਿਆ ਗਿਆ ਸੀ ਉਹ ਚੁੱਕ ਲਿਆ ਜਾਂਦਾ ਪਰੰਤੂ ਉਸ ਦੇ ਨਾਲ-ਨਾਲ ਦੁਕਾਨ ਅੰਦਰ ਪਿਆ ਤਵਾ ਵੀ ਚੁੱਕ ਲਿਆ ਗਿਆ ਜੋ ਗਲਤ ਹੈ | ਪਰੰਤੂ ਇਕ ਵੀਡੀਓ ਦੇਖਣ ਤੋਂ ਬਾਅਦ ਦੁਕਾਨਦਾਰ ਦਾ ਦਾਅਵਾ ਝੂਠਾ ਨਿਕਲਿਆ ਕਿਉਂਕਿ ਡੋਸਾ ਬਣਾਉਣ ਵਾਲਾ ਤਵਾ ਵੀ ਲੋਕਾਂ ਦੇ ਲਾਂਘੇ 'ਚ ਰਖਿਆ ਗਿਆ ਸੀ | ਇਸ ਦੌਰਾਨ ਲੈਂਡ ਸ਼ਾਖਾ ਦੀ ਅਗਵਾਈ ਕਰ ਰਹੇ ਇੰਸ. ਵਿਸ਼ਾਲ ਵਰਮਾ ਨੇ ਦਸਿਆ ਕਿ ਇਸ ਇਲਾਕੇ ਵਿਚ ਸ਼ਾਮ ਸਮੇਂ ਸੜਕ ਤਕ ਰਖੇ ਗਏ ਮੇਜ਼ ਕੁਰਸੀਆਂ ਕਾਰਨ ਆਵਾਜਾਈ 'ਚ ਵਿਘਨ ਪਿਆ ਰਹਿੰਦਾ ਹੈ | ਜਿਸ ਕਾਰਨ ਆਲੇ-ਦੁਆਲੇ ਦੀਆਂ ਕਾਲੋਨੀ ਵਾਸੀਆਂ ਵਲੋਂ ਵੀ ਇਸ ਪ੍ਰਕਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ | ਇਥੇ ਪਹਿਲਾਂ ਵੀ ਕਾਰਵਾਈ ਕਰ ਕੇ ਉਕਤ ਦੁਕਾਨਦਾਰ ਨੂੰ ਚਿਤਾਵਨੀ ਦਿਤੀ ਗਈ ਸੀ ਪਰੰਤੂ ਇਸ ਨੇ ਕੁਰਸੀਆਂ ਮੇਜ਼ ਰਖ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਜਾਰੀ ਰਖਿਆ | ਜਿਸ ਤੋਂ ਬਾਅਦ ਅੱਜ ਕਾਰਵਾਈ ਕੀਤੀ ਗਈ |
ਪਿਛਲੀ ਖ਼ਬਰ ਪਟਿਆਲਾ ਦਿਹਾਤੀ ਹਲਕੇ ਦੀਆਂ ਸੰਪਰਕ ਸੜਕਾਂ ਰੁੱਖਾਂ ਬਾਝੋਂ ਸੁੰਨੀਆਂ ਅਗਲੀ ਖ਼ਬਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।