29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ਼ੁਤਰਾਣਾ ਵਿਖੇ ਔਰਤ ਨਾਲ ਹੱਥੋਪਾਈ ਅਤੇ ਬਦਸਲੂਕੀ ਕਰਨ 'ਤੇ 4 ਖਿਲਾਫ ਮਾਮਲਾ ਦਰਜ

ਅਜੀਤ ਡੈਸਕ 19-07-2025
ਸ਼ੁਤਰਾਣਾ, 18 ਜੁਲਾਈ (ਨਵਜੋਤ ਸਿੰਘ ਮਹਿਰੋਕ)-ਸ਼ੁਤਰਾਣਾ ਪੁਲਿਸ ਵੱਲੋਂ ਔਰਤ ਨਾਲ ਹੱਥੋਪਾਈ ਹੋਣ ਅਤੇ ਕਮੀਜ਼ ਪਾੜ ਕੇ ਸਰੀਰ ਨੂੰ ਗਲਤ ਨੀਅਤ ਨਾਲ ਹੱਥ ਲਗਾਉਣ ਦੇ ਦੋਸ਼ਾਂ ਤਹਿਤ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਸੋਨੀ ਦੇਵੀ ਵਾਸੀ ਸ਼ੁਤਰਾਣਾ ਨੇ ਦੱਸਿਆ ਕਿ 16 ਜੁਲਾਈ ਨੂੰ ਜਦੋਂ ਰਾਤੀਂ ਲਗਭਗ ਸਾਢੇ 9 ਵਜੇ ਦੇ ਕਰੀਬ ਉਹ ਆਪਣੀ ਜਠਾਣੀ ਨਾਲ ਘਰ ਦੇ ਬਾਹਰ ਗਲੀ ਵਿਚ ਆਪਣੇ ਪਸ਼ੂ ਵੇਖਣ ਲਈ ਗਈ ਤਾਂ ਗਲੀ ਵਿਚ ਮੌਜੂਦ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਵਾਸੀਆਨ ਸ਼ੁਤਰਾਣਾ, ਸੁਖਦੀਪ ਸਿੰਘ ਅਤੇ ਸੁਖਚੈਨ ਸਿੰਘ ਵਾਸੀਆਨ ਡੇਰਾ ਰਮਦਾਸੀਆਂ ਉਰਲਾਣਾ ਹਰਿਆਣਾ ਨੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ | ਜਿਸ ਕਾਰਨ ਔਰਤ ਦੀ ਕਮੀਜ ਫਟ ਗਈ ਅਤੇ ਉਨ੍ਹਾਂ ਨੇ ਉਸ ਦੇ ਸਰੀਰ ਨੂੰ ਗਲਤ ਨੀਅਤ ਨਾਲ ਹੱਥ ਵੀ ਲਗਾਇਆ | ਪੁਲਿਸ ਵਲੋਂ ਪੀੜਤ ਦੇ ਬਿਆਨਾਂ 'ਤੇ ਉਕਤ ਦੋਸ਼ੀਆਨ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸਰਕਾਰ ਦਾ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ-ਦੇਵਮਾਨ <br/> ਅਗਲੀ ਖ਼ਬਰ ਲਾਪਤਾ ਹੋਏ ਏ.ਆਈ.ਜੀ. ਦੇ ਗੰਨਮੈਨ ਦਾ ਮਹਾਰਾਸ਼ਟਰ 'ਚ ਹੋਣ ਦੀ ਲੱਗੀ ਭਿਣਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।