ਭਾਦਸੋਂ, 18 ਜੁਲਾਈ (ਗੁਰਬਖਸ਼ ਸਿੰਘ ਵੜੈਚ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਤਹਿਤ ਨਗਰ ਪੰਚਾਇਤ ਭਾਦਸੋਂ ਦੇ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇਵ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਸਰਕਾਰ ਦਾ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ | ਉਨ੍ਹਾਂ ਕਿਹਾ, 'ਨਾਭੇ ਹਲਕੇ ਨੂੰ ਨਸ਼ਾ ਮੁਕਤ ਬਣਾਉਣਾ ਸਾਡਾ ਸੰਕਲਪ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਮੁਹਿੰਮ ਨਹੀਂ ਹੈ ਸਗੋਂ ਇਕ ਕ੍ਰਾਂਤੀ ਹੈ | ਇਸ ਵਿਆਪਕ ਮੁਹਿੰਮ ਤਹਿਤ, ਹਰ ਰੋਜ ਸ਼ਹਿਰਾਂ, ਕਸਬਿਆਂ, ਪਿੰਡਾਂ ਵਿਚ ਛੋਟੀਆਂ ਮੀਟਿੰਗਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਅਤੇ ਇਸਨੂੰ ਕਿਵੇਂ ਰੋਕਿਆ ਜਾਵੇ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ | ਕੈਂਪ ਚ ਸਮੂਹ ਹਾਜ਼ਰੀਨ ਨੇ ਸਹੁੰ ਚੁੱਕਦਿਆਂ ਕਿਹਾ ਕਿ ਉਹ ਕਦੇ ਨਸ਼ੇ ਨਹੀਂ ਕਰਨਗੇ ਅਤੇ ਉਹ ਜਿੱਥੇ ਵੀ ਨਸਾ ਵਿਕਦਾ ਦੇਖਣਗੇ, ਬਿਨਾਂ ਡਰ ਇਸ ਦੀ ਸੂਚਨਾ ਪੁਲਿਸ ਨੂੰ ਦੇਣਗੇ | ਇਸ ਮੌਕੇ ਕੋਆਰਡੀਨੇਟਰ ਭੁਪਿੰਦਰ ਸਿੰਘ ਕੱਲਰਮਾਜਰੀ, ਕੌਂਸਲਰ ਨਿਰਮਲਾ ਸੂਦ, ਕੌਂਸਲਰ ਸਤਵਿੰਦਰ ਕੌਰ ਖੱਟੜਾ, ਬੂਟਾ ਸਿੰਘ ਈਓ, ਡਾਕਟਰ ਪ੍ਰਨੀਤ ਕਾਂਸਲ ਐਸ.ਐਮ.ਓ ਭਾਦਸੋਂ, ਨਗਰ ਪੰਚਾਇਤ ਪ੍ਰਧਾਨ ਮਧੂ ਬਾਲਾ ਦੇ ਪੁੱਤਰ ਦੀਪਕ ਸਿੰਗਲਾ ਸੈਂਕੀ, ਸੰਜੀਵ ਸੂਦ ਸੋਨੂੰ ਸੀਨੀਅਰ ਆਗੂ, ਯਾਦਵਿੰਦਰ ਸਿੰਘ ਲਾਡੀ ਖੱਟੜਾ, ਕੌਂਸਲਰ ਸਤਨਾਮ ਸਿੰਘ ਖਾਲਸਾ, ਕੌਂਸਲਰ ਗੁਰਜੋਗਾ ਸਿੰਘ, ਕਾਲਾ ਕਿਤਾਬਾਂ ਵਾਲਾ, ਜਸਵਿੰਦਰ ਕੌਰ ਭੁੱਲਰ, ਗੁਰਵਿੰਦਰ ਸਿੰਘ ਲੱਕੀ ਭਾਦਸੋਂ ਸਮੇਤ ਵੱਡੀ ਗਿਣਤੀ ਸ਼ਹਿਰ ਵਾਸੀ ਅਤੇ ਇਲਾਕਾ ਵਾਸੀ ਹਾਜਰ ਸਨ |