29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮਾਲਵਾ ਤੇ ਦੁਆਬਾ 'ਚ ਟਾਵਰਾਂ 'ਤੋਂ ਸਾਮਾਨ ਚੋਰੀ ਕਰ ਕੇ ਵੇਚਣ ਵਾਲਾ ਗਰੋਹ ਕਾਬੂ <br/>

ਅਜੀਤ ਡੈਸਕ 19-07-2025
ਪਟਿਆਲਾ, 18 ਜੁਲਾਈ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਮਾਲਵਾ ਅਤੇ ਦੁਆਬਾ ਇਲਾਕੇ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਟਾਵਰਾਂ 'ਤੋਂ ਸਾਮਾਨ ਚੋਰੀ ਕਰ ਕੇ ਦਿਲੀ ਵੇਚਣ ਵਾਲੇ ਗਰੋਹ ਨੂੰ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਹਿਚਾਣ ਗੌਰਵ ਸੂਦ, ਕ੍ਰਿਪਾਲ ਸਿੰਘ, ਜਸਵਿੰਦਰ ਸਿੰਘ, ਮੁਸ਼ਤਾਕ ਮਲਿਕ ਵਾਸੀਅਨ ਜ਼ਿਲ੍ਹਾ ਪਟਿਆਲਾ, ਮਾਨਸਾ ਤੇ ਉਤਰ ਪ੍ਰਦੇਸ਼ ਵਜੋਂ ਹੋਈ ਹੈ | ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦਸਿਆ ਕਿ ਉਕਤ ਗਰੋਹ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ. ਪਟਿਆਲਾ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕਰ ਕੇ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਗਰੋਹ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਮੋਗਾ ਅਤੇ ਪੰਜਾਬ ਦੇ ਕਈ ਹੋਰ ਇਲਾਕਿਆਂ 'ਚ ਲੱਗੇ ਵੱਖ-ਵੱਖ ਟਾਵਰਾਂ 'ਤੇ ਲੱਗੇ ਮਹਿੰਗੇ ਉਪਕਰਨ ਜਿਨ੍ਹਾਂ 'ਚ ਆਰ.ਆਰ.ਯੂ., ਬੀ.ਟੀ.ਐਸ. ਕਾਰਡ, ਕੇਬਲ ਤਾਰਾਂ, ਬੈਟਰੀਆਂ ਅਤੇ ਹੋਰ ਮਹਿੰਗੇ ਯੰਤਰ ਚੋਰੀ ਕਰ ਕੇ ਅੱਗੇ ਵੇਚਦੇ ਸਨ | ਉਨ੍ਹਾਂ ਕਿਹਾ ਕਿ ਪੁੱਛ ਪੜਤਾਲ ਦੌਰਾਨ ਮੁਲਜ਼ਮਾਂ ਨੇ ਦਸਿਆ ਹੈ ਕਿ ਇਹ ਗਰੋਹ ਵੱਖ-ਵੱਖ ਟੀਮਾਂ 'ਚ ਕੰਮ ਕਰਦਾ ਹੈ | ਕੁਝ ਵਿਅਕਤੀ ਟਾਵਰਾਂ 'ਤੇ ਲੱਗੇ ਮਹਿੰਗੇ ਉਪਕਰਨ ਚੋਰੀ ਕਰ ਕੇ ਦੂਸਰੀ ਟੀਮ ਨੂੰ ਅੱਗੇ ਦੇ ਦਿੰਦੇ ਹਨ ਤੇ ਟੀਮ ਇਹ ਉਪਕਰਨ ਦਿਲੀ ਅਤੇ ਹੋਰ ਦੇਸ਼ ਦੇ ਵੱਡੇ ਸ਼ਹਿਰਾਂ 'ਚ ਭੇਜਦੇ ਹਨ | ਇਸ ਤੋਂ ਇਲਾਵਾ ਇਹ ਉਪਕਰਨ ਅਰਬ ਦੇਸ਼ਾਂ 'ਚ ਵੀ ਭੇਜੇ ਜਾਂਦੇ ਹਨ ਜਿਹੜੇ ਕਿ ਦੁਬਾਰਾ ਮੁਰੰਮਤ ਕਰ ਕੇ ਫਿਰ ਤੋਂ ਭਾਰਤ ਦੀ ਮਾਰਕੀਟ 'ਚ ਵੇਚੇ ਜਾਣ ਸੰਬੰਧੀ ਮੁਲਜ਼ਮਾਂ ਨੇ ਦਸਿਆ ਹੈ | ਐਸ.ਪੀ. (ਡੀ) ਗੁਰਬੰਸ ਸਿੰਘ ਬੈਂਸ ਨੇ ਦਸਿਆ ਕਿ ਪੁਲਿਸ ਹਾਲੇ ਇਸ ਕੇਸ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ ਤੇ ਕਾਬੂ ਕੀਤੇ ਮੁਲਜ਼ਮਾਂ ਨਾਲ ਹੋਰ ਕਿਹੜੇ-ਕਿਹੜੇ ਗਰੋਹ ਕੰਮ ਕਰ ਰਹੇ ਹਨ, ਇਹ ਦਿੱਲੀ ਸਾਮਾਨ ਕਿਸ ਨੂੰ ਵੇਚਦੇ ਸੀ ਅਤੇ ਇਹ ਸਾਮਾਨ ਅਰਬ ਦੇਸ਼ਾਂ 'ਚ ਕਿਸ ਰਾਹੀਂ ਭੇਜਿਆ ਜਾਂਦਾ ਸੀ ਅਤੇ ਅੱਗੇ ਇਸ ਨੂੰ ਕੌਣ ਖ਼ਰੀਦਦਾ ਸੀ, ਇਸ ਕੇਸ ਸੰਬੰਧੀ ਅਜੇ ਪੜਤਾਲ ਚਲ ਰਹੀ ਹੈ | ਪੜਤਾਲ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਫਿਲਹਾਲ ਪੁਲਿਸ ਇਸ ਮਾਮਲੇ 'ਚ ਵੱਖ-ਵੱਖ ਟਾਵਰ ਕੰਪਨੀਆਂ ਨਾਲ ਸੰਪਰਕ ਕਰ ਰਹੀ ਹੈ ਕਿ ਹੁਣ ਤਕ ਉਨ੍ਹਾਂ ਦਾ ਕਿੰਨਾ ਸਾਮਾਨ ਚੋਰੀ ਹੋਇਆ ਹੈ ਅਤੇ ਮੁਲਜ਼ਮਾਂ ਤੋਂ ਵੀ ਇਹ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਪੰਜਾਬ 'ਚ ਲੱਗੇ ਕਿੰਨੇ ਟਾਵਰਾਂ ਤੋਂ ਸਾਮਾਨ ਚੋਰੀ ਕਰ ਕੇ ਅੱਗੇ ਵੇਚਿਆ ਹੈ | ਫਿਲਹਾਲ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਅਰਬਨ ਅਸਟੇਟ 'ਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਸੂਬੇ ਅੰਦਰ ਭਾਜਪਾ ਇਕੱਲਿਆਂ ਚੋਣ ਲੜੇਗੀ ਤੇ ਡਬਲ ਇੰਜਣ ਦੀ ਸਰਕਾਰ ਬਣਾਏਗੀ-ਬਿੱਟੂ <br/> ਅਗਲੀ ਖ਼ਬਰ ਉਪ ਚੋਣ 'ਚ 19 ਪਿੰਡਾਂ ਦੇ ਪੰਚਾਂ ਲਈ 22 ਤੇ 1 ਸਰਪੰਚ ਲਈ 2 ਨਾਮਜ਼ਦਗੀਆਂ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।