ਹੁਣ ਬਿਨਾਂ ਜਾਂਚ ਪੜਤਾਲ ਦੇ ਈ.ਐੱਸ.ਆਈ. 'ਚ ਹੋਵੇਗੀ ਆਸਾਨ ਰਜਿਸਟ੍ਰੇਸ਼ਨ-ਮੈਨੇਜਰ ਮਨਮਿੰਦਰ ਸਿੰਘ
ਅਜੀਤ ਡੈਸਕ
18-07-2025
ਉਨ੍ਹਾਂ ਕਿਹਾ ਕਿ ਇਹ ਯੋਜਨਾ ਉਨÉਾਂ ਕਾਰੋਬਾਰੀਆਂ ਅਤੇ ਕਰਮਚਾਰੀਆਂ ਲਈ ਸੁਨਹਿਰੀ ਮੌਕਾ ਹੈ, ਜਿਨ੍ਹਾਂ ਅਜੇ ਤੱਕ ਆਪਣੀ ਈ.ਐੱਸ.ਆਈ. 'ਚ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ | ਇਸ ਯੋਜਨਾ 'ਚ ਪੱਕੇ, ਠੇਕਾ ਅਧਾਰਿਤ ਅਤੇ ਕੱਚੇ ਕਰਮਚਾਰੀਆਂ 'ਤੇ ਵੀ ਲਾਗੂ ਹੁੰਦੀ ਹੈ | ਇਸ ਯੋਜਨਾ ਤਹਿਤ ਕਾਰੋਬਾਰੀਆਂ ਤੋਂ ਪਿੱਛਲੇ ਸਮੇਂ ਦਾ ਕੋਈ ਬਕਾਇਆ ਨਹੀਂ ਮੰਗਿਆ ਜਾਵੇਗਾ ਅਤੇ ਨਾ ਹੀ ਕੋਈ ਜਾਂਚ ਕੀਤੀ ਜਾਵੇਗੀ | ਕਾਰੋਬਾਰੀ ਆਪਣੇ ਕਰਮਚਾਰੀਆਂ ਦਾ ਰਜਿਸਟ੍ਰੇਸ਼ਨ ਈ.ਐੱਸ.ਆਈ. ਦੇ ਪੋਰਟਲ 'ਤੇ ਵੀ ਆਨ ਲਾਈਨ ਕਰਵਾ ਸਕਦੇ ਹਨ |