04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਔਰਤ ਦਾ ਬੈਗ ਖੋਹਣ ਦੀ ਕੋਸ਼ਿਸ਼ 'ਚ ਦੋ ਨਾਮਜ਼ਦ

ਅਜੀਤ ਡੈਸਕ 18-07-2025
ਸਮਾਣਾ, 17 ਜੁਲਾਈ (ਪ੍ਰੀਤਮ ਸਿੰਘ ਨਾਗੀ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਸੁਰਿੰਦਰ ਕੌਰ ਪਤਨੀ ਨਿਧਾਨ ਸਿੰਘ ਵਾਸੀ ਪਿੰਡ ਅਤਾਲਾਂ ਦੀ ਸ਼ਿਕਾਇਤ 'ਤੇ ਅੰਮਿ੍ਤਪਾਲ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਰੱਤਾ ਖੇੜਾ ਥਾਣਾ ਗੂਹਲਾ ਜ਼ਿਲ੍ਹਾ ਕੈਥਲ ਹਰਿਆਣਾ ਅਤੇ ਕਪਤਾਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਲਿਕਪੁਰ ਥਾਣਾ ਗੂਹਲਾ ਜ਼ਿਲ੍ਹਾ ਕੈਥਲ ਹਰਿਆਣਾ ਵਿਰੁੱਧ ਭਾਰਤੀ ਨਿਆਂ ਸਹਿੰਤਾ ਦੀਆਂ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ | ਸੁਰਿੰਦਰ ਕੌਰ ਨੇ ਦੋਸ਼ ਲਗਾਇਆ ਹੈ ਕਿ ਉਹ ਤਹਿਸੀਲ ਪਾਰਕ ਸਮਾਣਾ ਪਾਸ ਪੈਦਲ ਜਾ ਰਹੀ ਸੀ ਤਾਂ ਇੰਨੇ ਵਿਚ ਪਿੱਛੋਂ ਉਕਤ ਦੋਸ਼ੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਉਹ ਉਸ ਦੇ ਮੋਢੇ ਵਿਚ ਪਾਇਆ ਬੈਗ ਖੋਹ ਕੇ ਭੱਜਣ ਲੱਗੇ | ਝਟਕਾ ਲੱਗਣ ਕਾਰਨ ਉਹ ਡਿਗ ਪਈ | ਕਥਿਤ ਦੋਸ਼ੀ ਉਸ ਨੂੰ ਦੂਰ ਤੱਕ ਘਸੀਟਦੇ ਹੋਏ ਬੈਗ ਖੋਹ ਕੇ ਫ਼ਰਾਰ ਹੋ ਗਏ | ਬੈਗ ਵਿਚ ਇਕ ਮੋਬਾਈਲ ਫ਼ੋਨ, 150 ਰੁਪਏ ਅਤੇ ਅਧਾਰ ਕਾਰਡ ਸੀ | ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਹੁਣ ਬਿਨਾਂ ਜਾਂਚ ਪੜਤਾਲ ਦੇ ਈ.ਐੱਸ.ਆਈ. 'ਚ ਹੋਵੇਗੀ ਆਸਾਨ ਰਜਿਸਟ੍ਰੇਸ਼ਨ-ਮੈਨੇਜਰ ਮਨਮਿੰਦਰ ਸਿੰਘ ਅਗਲੀ ਖ਼ਬਰ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।