ਓਰੇਨ ਇੰਸਟੀਚਿਉਟ 'ਚ ਮਨਾਇਆ ਅੰਤਰਰਾਸ਼ਟਰੀ ਯੂਥ ਸਕਿੱਲ ਦਿਵਸ
ਅਜੀਤ ਡੈਸਕ
16-07-2025
ਸਮਾਰੋਹ 'ਚ ਸਿੱਖਿਆਰਥੀਆਂ ਲੜਕੀਆਂ ਨੇ ਜਿੱਥੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਉੱਥੇ ਉਨ੍ਹਾਂ ਦੇ ਫ਼ੈਸ਼ਨ ਸ਼ੋਅ, ਰੈਂਪ ਵਾਕ, ਡਾਂਸ, ਗਿੱਧਾ ਸਮੇਤ ਹੋਰ ਪੇਸ਼ਕਾਰੀਆਂ ਦੇਖਣਯੋਗ ਸਨ | ਇਸ ਮੌਕੇ ਡਾਇਰੈਕਟਰ ਵਿਕਾਸ ਸੂਦ ਨੇ ਸੰਸਥਾ ਦੀਆਂ ਲੰਘੇ 10 ਸਾਲਾਂ ਦੀਆਂ ਪ੍ਰਾਪਤੀਆਂ ਦੱਸੀਆਂ 'ਤੇ ਕਿਹਾ ਕਿ ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਕੇ ਉਨ੍ਹਾਂ ਦੇ ਸਿੱਖਿਆਰਥੀ ਦੇਸ਼-ਵਿਦੇਸ਼ਾਂ ਵਿਚ ਆਪਣੇ ਕਾਰੋਬਾਰ ਕਰਕੇ ਭਵਿੱਖ ਨੂੰ ਉੱਜਵਲ ਕਰ ਰਹੇ ਹਨ | ਇਸ ਦੌਰਾਨ ਸੰਸਥਾ ਦਾ ਨਾਂ ਦੇਸ਼ ਵਿਦੇਸ਼ਾਂ ਵਿਚ ਚਮਕਾਉਣ ਵਾਲੇ ਪੁਰਾਣੇ ਸਿੱਖਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਅਰਜੁਨ ਨਾਇਕ ਅਤੇ ਮੈਡਮ ਰਵੀਤਾ ਸ਼ਰਮਾ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੇਖਣ ਉਪਰੰਤ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸੈਂਟਰ ਹੈੱਡ ਗੁਰਪ੍ਰੀਤ ਕੌਰ, ਰਾਜ ਕੁਮਾਰ, ਸੱਚਪ੍ਰੀਤ ਕੌਰ, ਹਰਕਮਲ ਕੌਰ, ਸ਼ਯਾਦ, ਮੈਡਮ ਸੋਹਨਵਤੀ, ਅੰਸ਼ਦੀਪ, ਸੁਨੀਤਾ ਰਾਣੀ ਅਤੇ ਮਨਪ੍ਰੀਤ ਕੌਰ ਸਮੇਤ ਹੋਰ ਸਟਾਫ ਅਤੇ ਸਿਖਿਆਰਥੀਆਂ ਦੇ ਮਾਪੇ ਮੌਜੂਦ ਸਨ |