20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਟੁੱਟੀ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਦੁਕਾਨਦਾਰਾਂ ਨੇ ਲਗਾਇਆ ਧਰਨਾ

ਅਜੀਤ ਡੈਸਕ 16-07-2025
ਸਮਾਣਾ, 15 ਜੁਲਾਈ (ਹਰਵਿੰਦਰ ਸਿੰਘ ਟੋਨੀ)-ਹਵਾ 'ਚ ਉੱਡਦੀ ਮਿੱਟੀ ਧੂੜ ਦੁਕਾਨਾਂ ਅੱਗੇ ਲੱਗੇ ਸ਼ੀਸ਼ਿਆਂ ਅਤੇ ਲੰਘਦੇ ਰਾਹਗੀਰਾਂ 'ਤੇ ਲੱਗਦੇ ਰੋੜਿਆਂ ਤੋਂ ਦੁਖੀ ਹੋਏ ਦੁਕਾਨਦਾਰਾਂ ਨੇ ਦੁਪਹਿਰ ਸਮੇਂ ਤਹਿਸੀਲ ਰੋਡ 'ਤੇ ਧਰਨਾ ਲਗਾ ਕੇ ਸੜਕ 'ਤੇ ਜਾਮ ਲਗਾ ਦਿੱਤਾ ਜਿਸ ਕਰਕੇ ਕਰੀਬ ਤਿੰਨ ਘੰਟੇ ਬੱਸਾਂ ਬੱਸ ਸਟੈਂਡ ਅੰਦਰ ਨਾ ਆਉਣ ਕਾਰਨ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ | ਨਗਰ ਕੌਂਸਲ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸੜਕ ਨੂੰ 7-8 ਦਿਨਾਂ 'ਚ ਮੁਕੰਮਲ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ | ਦੁਕਾਨਦਾਰਾਂ ਨੇ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਰੀਬ ਚਾਰ ਮਹੀਨਿਆਂ ਤੋਂ ਤਹਿਸੀਲ ਰੋਡ 'ਤੇ ਬੱਸ ਸਟੈਂਡ ਨੇੜੇ ਸੜਕ 'ਤੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪ ਲਾਈਨ ਤੇ ਹੁਣ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪ ਲਾਈਨ ਪਾਉਣ ਖ਼ਾਤਰ ਸੜਕ ਪੁੱਟੀ ਹੋਈ ਹੈ | ਉਸ ਨੂੰ ਹਾਲੇ ਤੱਕ ਦੁਬਾਰਾ ਨਹੀਂ ਬਣਾਇਆ ਗਿਆ | ਜਿਸ ਕਰਕੇ ਸੜਕ 'ਤੇ ਡੂੰਘੇ-ਡੂੰਘੇ ਖੱਡੇ ਬਣ ਗਏ ਹਨ ਜੋ ਕਿ ਵਾਹਨਾਂ ਤੇ ਲੰਘਦੇ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਇਸ ਮੌਕੇ ਸਮੂਹ ਦੁਕਾਨਦਾਰ ਹਾਜ਼ਰ ਸਨ | ਇਸ ਸੰਬੰਧੀ ਨਗਰ ਕੌਂਸਲ ਦੇ ਜੇ. ਈ. ਨੇ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਕੁਝ ਦਿਨਾਂ ਵਿਚ ਸੜਕ ਮੁਕੰਮਲ ਕਰਨ ਤੇ ਉੱਡਦੀ ਮਿੱਟੀ ਤੋਂ ਬਚਣ ਲਈ ਰੋਜ਼ਾਨਾ ਪਾਣੀ ਦਾ ਛਿੜਕਾਓ ਕਰਨ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਦੇ ਮਾਈ ਭਾਗੋ ਹੋਸਟਲ 'ਚ ਰੋਟਰੀ ਕਲੱਬ ਪਟਿਆਲਾ ਨੇ ਦਿੱਤਾ ਵਾਟਰ ਕੂਲਰ ਅਗਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਵ. ਬਲਦੇਵ ਸਿੰਘ ਸੋਹਲ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।