ਰਾਜਪੁਰਾ ਬਾਈਪਾਸ 'ਤੇ ਉਸਾਰੇ ਜਾ ਰਹੇ ਪੁਲਾਂ ਅਤੇ ਟ੍ਰੈਫਿਕ ਮੁਲਾਜ਼ਮਾਂ ਦੀ ਘਾਟ ਕਾਰਨ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਵਧੀ
ਕੌਮੀ ਸ਼ਾਹ ਮਾਰਗ ਨੰਬਰ-44 ਦੇ ਆਰ.ਓ.ਬੀ. ਤੋਂ ਨਿਕਲਦਾ ਕੌਮੀ ਸ਼ਾਹ ਮਾਰਗ-7 ਦੀ ਪੁੱਟੀ ਗਈ ਸੜਕ ਦਾ ਦਿ੍ਸ਼ | ਜਿਸ ਕਾਰਨ ਸਾਰਾ ਟ੍ਰੈਫਿਕ ਰਾਜਪੁਰਾ ਸ਼ਹਿਰ ਵਿਚੋਂ ਹੋ ਕੇ ਗੁਜ਼ਰਦਾ ਹੈ | (ਸੱਜੇ) ਰਾਜਪੁਰਾ ਦੇ ਗਗਨ ਚੌਂਕ 'ਤੇ ਚਾਰੇ ਪਾਸਿਓਾ ਵਾਹਨ ਫਸਾਏ ਜਾਣ ਕਾਰਨ ਲੱਗੇ ਜਾਮ ਦਾ ਦਿ੍ਸ਼ | ਤਸਵੀਰਾਂ : ਗੁਰਵਿੰਦਰ ਪਾਲ ਸਿੰਘ
<br/>
15-07-2025
ਰਾਜਪੁਰਾ, 14 ਜੁਲਾਈ-ਰਾਜਪੁਰਾ ਬਾਈਪਾਸ 'ਤੇ ਉਸਾਰੇ ਜਾ ਰਹੇ ਦੋ ਪੁਲਾਂ ਕਾਰਨ ਅੰਮਿ੍ਤਸਰ-ਦਿੱਲੀ ਮੁੱਖ ਕੌਮੀ ਸ਼ਾਹ ਮਾਰਗ ਲਗਪਗ ਬੰਦ ਵਰਗਾ ਹੋ ਗਿਆ ਹੈ | ਅੰਮਿ੍ਤਸਰ ਅਤੇ ਦਿੱਲੀ ਵਾਲੇ ਪਾਸਿਓਾ ਆਉਣ ਵਾਲੇ ਵਾਹਨ ਚਾਲਕਾਂ ਨੂੰ ਰਾਜਪੁਰਾ ਬਾਈਪਾਸ 'ਤੇ ਜਾਮ ਲੱਗਾ ਹੋਣ ਕਾਰਨ ਕਈ ਵਾਰ ਘੰਟਿਆਂ ਬੱਧੀ ਖੱਜਲ ਖੁਆਰ ਹੋਣਾ ਪੈਂਦਾ ਹੈ | ਰਾਜਪੁਰਾ ਸ਼ਹਿਰ ਜਿਸ ਦੀ ਆਬਾਦੀ ਇਕ ਲੱਖ ਤੋਂ ਵੀ ਵੱਧ ਹੈ, ਦੇ ਦੋ ਬਾਈਪਾਸ ਹਨ | ਅੰਮਿ੍ਤਸਰ-ਦਿੱਲੀ ਮੁੱਖ ਕੌਮੀ ਸ਼ਾਹ ਮਾਰਗ-44 ਜੋ ਪਹਿਲਾਂ ਇਕ ਹੁੰਦਾ ਸੀ ਹੈ ਤੇ ਦੂਜਾ ਇਸ ਦੇ ਵਿਚੋਂ ਹੀ ਨਿਕਲਦਾ ਪਟਿਆਲਾ ਜਾਣ ਲਈ ਬਾਈਪਾਸ ਹੈ | ਕੌਮੀ ਸ਼ਾਹ ਮਾਰਗ-44 ਦਾ ਪਹਿਲਾਂ ਜਿਹੜਾ ਗਗਨ ਚੌਂਕ 'ਤੇ ਫਲਾਈਓਵਰ ਬਣਾਇਆ ਗਿਆ ਸੀ, ਉਸ ਨੰੂ ਵਧਾਇਆ ਜਾ ਰਿਹਾ ਹੈ | ਜਿਸ ਕਾਰਨ ਦਿੱਲੀ ਅਤੇ ਅੰਮਿ੍ਤਸਰ ਤੋਂ ਆਉਣ ਵਾਲੀ ਟ੍ਰੈਫਿਕ ਸ਼ਹਿਰ ਦੇ ਫਲਾਈਓਵਰ ਤੋਂ ਸਾਈਡ ਰੋਡ 'ਤੋਂ ਜਾਣ ਲਈ ਮਜਬੂਰ ਹੈ ਤੇ ਗਗਨ ਚੌਂਕ 'ਤੇ ਸਵੇਰ ਤੋਂ ਸ਼ਾਮ ਤੱਕ ਟ੍ਰੈਫਿਕ ਮੁਲਾਜ਼ਮਾਂ ਦੀ ਘਾਟ ਕਾਰਨ ਤੇ ਬੇਤਰਤੀਬੇ ਢੰਗ ਨਾਲ ਚਾਰੋਂ ਪਾਸਿਆਂ ਤੋਂ ਵਾਹਨ ਫਸਾਉਣ ਕਾਰਨ ਜਾਮ ਲੱਗੇ ਹੀ ਰਹਿੰਦੇ ਹਨ | ਦੂਜਾ ਇਸੇ ਮੁੱਖ ਕੌਮੀ ਸ਼ਾਹ ਮਾਰਗ ਨੰਬਰ-44 ਤੋਂ ਰੇਲਵੇ ਓਵਰ ਬਿ੍ਜ ਪਾਰ ਕਰਕੇ ਨਿਕਲਣ ਵਾਲੀ ਕੌਮੀ ਸ਼ਾਹ ਮਾਰਗ-7 ਦੀ ਸੜਕ ਇਸ ਆਰ.ਓ.ਬੀ. ਨੂੰ ਚੌੜਾ ਕਰਨ ਲਈ ਪੁੱਟ ਦਿੱਤੀ ਗਈ ਹੈ | ਜਿਸ ਕਾਰਨ ਚੰਡੀਗੜ੍ਹ ਤੋਂ ਵਾਇਆ ਪਟਿਆਲਾ, ਜਾਖ਼ਲ, ਸਮਾਣਾ, ਸੰਗਰੂਰ, ਸੁਨਾਮ, ਬਠਿੰਡਾ ਜਾਣ ਵਾਲੀ ਆਵਾਜਾਈ ਸਾਰੀ ਰਾਜਪੁਰਾ ਸ਼ਹਿਰ ਦੇ ਅੰਦਰੋਂ ਦੀ ਲੰਘ ਰਹੀ ਹੈ | ਜਿਸ ਕਾਰਨ ਗਗਨ ਚੌਂਕ ਤੋਂ ਲਿਬਰਲੀ ਚੌਂਕ ਤੱਕ ਸਾਰੇ ਦਿਨ ਸ਼ਹਿਰ ਵਿਚ ਵੀ ਜਾਮ ਲੱਗਣੇ ਸ਼ੁਰੂ ਹੋ ਗਏ ਹਨ, ਖ਼ਾਸ ਕਰਕੇ ਸ਼ਹਿਰ ਵਾਲੇ ਰੇਲਵੇ ਓਵਰ ਬਿ੍ਜ ਦੇ ਨੇੜੇ | ਇਸ ਦੌਰਾਨ ਇਕ ਸਮੱਸਿਆ ਹੋਰ ਹੈ ਜੋ ਆਟੋ-ਰਿਕਸ਼ਾਂ ਅਤੇ ਈ-ਰਿਕਸ਼ਾ ਵਾਲਿਆਂ ਵਲੋਂ ਹੈ ਜੋ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾ ਕੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ | ਸ਼ਹਿਰ ਵਿਚ ਸੱਭ ਤੋਂ ਵੱਡੀ ਸਮੱਸਿਆ ਇਕ ਹੋਰ ਦੇਖਣ ਨੂੰ ਮਿਲ ਰਹੀ ਹੈ ਕਿ ਸ਼ਹਿਰ 'ਚ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਨੌਜਵਾਨ ਮੋਟਰਸਾਈਕਲਾਂ 'ਤੇ ਤਿੰਨ-ਤਿੰਨ ਅਤੇ ਚਾਰ-ਚਾਰ ਹੁੱਲੜਬਾਜ਼ੀ ਕਰਦੇ ਫਿਰਦੇ ਹਨ | ਇਸ ਸਭ ਦਾ ਕਾਰਨ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਘਾਟ ਹੈ | ਚੰਡੀਗੜ੍ਹ ਤੋਂ ਰੋਜ਼ਾਨਾ ਵੀ.ਆਈ.ਪੀਜ਼. ਵੀ ਤੁਰੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਵੀ.ਪੀ.ਆਈਜ਼. ਲਈ ਵੀ ਸਾਰੇ ਚੌਂਕ ਛੱਡ ਕੇ ਸੜਕਾਂ 'ਤੇ ਸਲਾਮੀ ਦੇਣ ਲਈ ਖੜਾਉਣਾ ਪੈਂਦਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਪੁਲ ਬਣ ਕੇ ਤਿਆਰ ਨਹੀਂ ਹੁੰਦੇ ਉਦੋਂ ਤੱਕ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਰਾਜਪੁਰਾ ਸ਼ਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਇੱਥੇ ਵੱਧ ਤੋਂ ਵੱਧ ਟ੍ਰੈਫਿਕ ਮੁਲਾਜ਼ਮ ਤਾਇਨਾਤ ਕਰੇ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ | ਇਸ ਸੰਬੰਧੀ ਜ਼ਿਲ੍ਹਾ ਟੈਫਿਕ ਪੁਲਿਸ ਦੇ ਐੱਸ. ਪੀ. ਅੱਛਰੂ ਰਾਮ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਸਮੱਸਿਆ ਨੂੰ ਜਾਇਜ਼ ਦੱਸਦੇ ਹੋਏ ਰਾਜਪੁਰਾ ਸ਼ਹਿਰ ਵਿਚ ਇਕ-ਦੋ ਦਿਨਾਂ ਵਿਚ ਹੋਰ ਟ੍ਰੈਫਿਕ ਮੁਲਾਜ਼ਮ ਭੇਜਣ ਦਾ ਭਰੋਸਾ ਦਿਵਾਇਆ |