27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

70 ਵੀਂਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਕਿੱਕ ਬਾਕਸਿੰਗ ਲੜਕਿਆਂ ਦੇ ਮੁਕਾਬਲੇ ਕਰਵਾਏ

ਪਟਿਆਲਾ, 27 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ’ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.

ਅਜੀਤ ਡੈਸਕ 28-11-2026
ਪਟਿਆਲਾ, 27 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ’ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਬਾਕਸਿੰਗ ਅੰਡਰ-14/1719 ਲੜਕਿਆਂ ਦਾ ਟੂਰਨਾਮੈਂਟ 26 ਨਵੰਬਰ ਤੋਂ 29 ਨਵੰਬਰ ਤੱਕ ਪੀਐਮਸ੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ।ਅੱਜ ਮੁੱਖ ਮਹਿਮਾਨ ਦੇ ਤੌਰ ’ਤੇ ਡੀਐਸਸੀ ਡਾ. ਦਲਜੀਤ ਸਿੰਘ ਤੇ ਪ੍ਰਿੰਸੀਪਲ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਅੱਜ ਦੇ ਹੋਏ ਮੁਕਾਬਲਿਆਂ ਵਿਚ -24 ਕਿਲੋ ਭਾਰ ਵਰਗ ‘ਚ ਸਲਿਲ ਪਠਾਨਕੋਟ ਨੇ ਪਹਿਲਾ,ਬੈਭਵ ਬਰਮਨ ਪਟਿਆਲਾ ਨੇ ਦੂਜਾ, ਲਵਿਸ਼ ਐਸਬੀਐਸ ਨਗਰ ਨੇ ਤੀਜਾ,-28 ਕਿਲੋ ਭਾਰ ਵਰਗ ‘ਚ ਕ੍ਰਿਸ਼ ਮਹਾਤੋ ਹੁਸ਼ਿਆਰਪੁਰ ਨੇ ਪਹਿਲਾ,ਆਦਿੱਤਿਆ ਸ਼ਰਮਾ ਲੁਧਿਆਣਾ ਨੇ ਦੂਜਾ, ਅੰਸ਼ਦੀਪ ਫਿਰੋਜ਼ਪੁਰ ਨੇ ਤੀਜਾ, -32 ਕਿਲੋ ਭਾਰ ਵਰਗ ਵਿੱਚ ਆਦੀ ਸ਼ਰਮਾ ਲੁਧਿਆਣਾ ਨੇ ਪਹਿਲਾ, ਰਕਸ਼ਿਤ ਪਟਿਆਲਾ ਨੇ ਦੂਜਾ,ਦਕਸ਼ ਰੂਪ ਨਗਰ ਨੇ ਤੀਜਾ,-47 ਕਿਲੋ ਭਾਰ ਵਰਗ ‘ਚ ਗੈਰੀ ਬਰਨਾਲਾ ਨੇ ਪਹਿਲਾ, ਕਰਨਵੀਰ ਮਾਨਸਾ ਨੇ ਦੂਜਾ ਤੇ ਰਾਜਵੀਰ ਪਟਿਆਲਾ ਨੇ ਤੀਜਾ, -63 ਕਿਲੋ ਭਾਰ ਵਰਗ ਵਿਚ ਜਸਮੀਤ ਸਿੰਘ ਮਾਨਸਾ ਨੇ ਪਹਿਲਾ,ਅਰਸਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਦੂਜਾ ਤੇ ਲਵਲੀਨ ਸਿੰਘ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਟੂਰਨਾਮੈਂਟ ਦੇ ਇੰਚਾਰਜ ਪ੍ਰਿੰਸੀਪਲ ਰਾਜ ਕੁਮਾਰ ਨੋਗਾਵਾਂ,ਅਬਜ਼ਰਵਰ ਰਜੇਸ਼ ਕੁਮਾਰ ਬਰਨਾਲਾ, ਟੂਰਨਾਮੈਂਟ ਦੇ ਰੈਫਰੀ ਤੇ ਜੱਜ ਸੁਰਿੰਦਰਪਾਲ ਵਿੱਜ,ਰਜੇਸ਼ ਥਾਪਾ,ਬਵਿਸ਼ ਸਭਰਵਾਲ, ਊਸ਼ਾ, ਲਾਲ ਜੀ,ਬਵਨੀਤ ਸਿੰਘ, ਸੁਜਾਤਾ ਜੱਸੀ,ਅਜੇ ਕੁਮਾਰ, ਗਗਨਦੀਪ ਸਿੰਘ,ਹਰਪ੍ਰੀਤ ਸਿੰਘ,ਟੂਰਨਾਮੈਂਟ ਦੇ ਕਨਵੀਨਰ ਰਾਜੇਸ਼ ਕੁਮਾਰ,ਸ਼ੰਕਰ ਨੇਗੀ, ਗੁਰਪ੍ਰੀਤ ਸਿੰਘ ਟਿਵਾਣਾ, ਹਰਦੀਪ ਸਿੰਘ,ਗੁਰਪ੍ਰੀਤ ਸਿੰਘ ਝੰਡਾ,ਬਿੰਪਨ ਚੰਦ,ਮੁਹੰਮਦ ਸਾਿਹਦ ਹਨੀਫ,ਮੁਹੰਮਦ ਸਾਜਿਦ ਇਕਬਾਲ,ਚਮਕੌਰ ਸਿੰਘ,ਹਰਜੀਤ ਸਿੰਘ, ਸੁਨੀਲ ਕੁਮਾਰ,ਜੈਤਸ਼ਾਹੂਦੀਪ ਸਿੰਘ, ਗੁਰਪ੍ਰੀਤ ਸਿੰਘ ਬਾਜਵਾ,ਵਿਜੇ ਕੁਮਾਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਤੇ ਸਾਰੇ ਜਿਲ੍ਹਿਆਂ ਦੇ ਖਿਡਾਰੀ ਅਤੇ ਡਿਊਟੀ ਸਟਾਫ ਹਾਜਰ ਸਨ।
ਪਿਛਲੀ ਖ਼ਬਰ ਪੰਜਾਬ ਇੰਟੈਲੀਜੈਂਸ਼ੀਆ ਫੋਰਮ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਮੁੜ ਗੱਠਜੋੜ ਦਾ ਸਵਾਗਤ ਪੰਜਾਬ ਵਿਚ ਉਸਾਰੂ ਸਿਆ... ਅਗਲੀ ਖ਼ਬਰ ਅਕਾਲੀ ਭਾਜਪਾ ਗੱਠਜੋੜ ਹੋਣ ਨਾਲ ਹਲਕੇ ’ਚ ਖੁਸ਼ੀ ਦੀ ਲਹਿਰ-ਕਬੀਰ ਦਾਸ, ਵਿਸ਼ਾਲ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।