ਪਟਿਆਲਾ, 14 ਜੁਲਾਈ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਸਾਹਿਤਕ ਸਮਾਗਮ ਕੀਤਾ ਗਿਆ | ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਪ੍ਰਧਾਨਗੀ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਸ਼ਾਮਿਲ ਹੋਏ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸੁਰਿੰਦਰ ਕੈਲੇ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਸਿੱਧ ਨਾਟਕਕਾਰ ਸਤਿੰਦਰ ਸਿੰਘ ਨੰਦਾ ਸ਼ਾਮਿਲ ਹੋਏ | ਇਸ ਸਮਾਗਮ 'ਚ ਲੇਖਕ ਰਘਬੀਰ ਸਿੰਘ ਮਹਿਮੀ ਦੀ ਸਵੈ ਜੀਵਨੀ 'ਅੰਗਰੇਜੋ ਦਾ ਲਾਡਲਾ' (ਭਾਗ ਦੂਜਾ) ਦਾ ਲੋਕ ਅਰਪਣ ਕੀਤਾ ਕੀਤਾ ਗਿਆ | ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਪੁੱਜੇ ਲੇਖਕਾਂ ਦਾ ਸੁਆਗਤ ਕੀਤਾ | ਡਾ. ਭੀਮ ਇੰਦਰ ਸਿੰਘ , ਡਾ. ਰਾਜਵੰਤ ਕੌਰ ਪੰਜਾਬੀ, ਸੁਰਿੰਦਰ ਕੈਲੇ , ਸਤਿੰਦਰ ਸਿੰਘ ਨੰਦਾ, ਦਵਿੰਦਰ ਪਟਿਆਲਵੀ, ਡਾ. ਹਰਪ੍ਰੀਤ ਸਿੰਘ ਰਾਣਾ, ਬਾਬੂ ਸਿੰਘ ਰੈਹਲ, ਭਗਵਾਨ ਦਾਸ ਗੁਪਤਾ, ਪਿ੍ੰ. ਚਰਨਜੀਤ ਕੌਰ, ਸਾਬਕਾ ਪਿ੍ੰਸੀਪਲ ਡਾ. ਗੁਰਮੀਤ ਸਿੰਘ, ਡਾ. ਜਗਜੀਤ ਸਿੰਘ ਮਹਿਮੀ, ਬਲਬੀਰ ਸਿੰਘ ਦਿਲਦਾਰ, ਸਰੂਪ ਸਿੰਘ ਚੌਧਰੀ ਮਾਜਰਾ, ਨਵਦੀਪ ਸਿੰਘ ਮੁੰਡੀ, ਜੋਗਾ ਸਿੰਘ ਧਨੌਲਾ, ਅਵਤਾਰਜੀਤ ਅਤੇ ਸਤਨਾਮ ਸਿੰਘ ਨੇ ਸਵੈਜੀਵਨੀ ਦੇ ਹਵਾਲੇ ਨਾਲ ਵੱਖ-ਵੱਖ ਪੱਖਾਂ ਬਾਰੇ ਮੁੱਲਵਾਨ ਚਰਚਾ ਤੇ ਵਿਚਾਰ ਸਾਂਝੇ ਕੀਤੇ | ਇਸ ਪੁਸਤਕ ਉਪਰ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰਜੀਤ ਸਿੰਘ ਖ਼ੁਰਮਾ ਵਲੋਂ ਲਿਖਿਆ ਗਿਆ ਮੁੱਖ ਪੇਪਰ ਮਨਪ੍ਰੀਤ ਕੌਰ ਨੇ ਪੜਿ੍ਹਆ | ਸਮਾਗਮ ਦੇ ਦੂਜੇ ਦੌਰ ਵਿਚ ਗੁਰਪ੍ਰੀਤ ਸਿੰਘ ਢਿੱਲੋਂ,ਸਤੀਸ਼ ਵਿਦਰੋਹੀ, ਸੁਖ ਸੁਖਵਿੰਦਰ ਸਮਾਣਾ,ਵੀਰਇੰਦਰ ਘੰਗਰੋਲੀ, ਬਲਵਿੰਦਰ ਕੌਰ ਥਿੰਦ, ਜਗਤਾਰ ਨਿਮਾਣਾ, ਭੁਪਿੰਦਰ ਕੌਰ ਵਾਲੀਆ, ਪਿ੍ੰ. ਰਿਪਨਜੋਤ ਕੌਰ ਸੋਨੀ ਬੱਗਾ, ਅਮਰਜੀਤ ਸਿੰਘ ਵਾਲੀਆ, ਸਾਬਕਾ ਡੀ.ਐਸ.ਪੀ. ਨਾਹਰ ਸਿੰਘ, ਕੁਲਵੰਤ ਸਿੰਘ ਨਾਰੀਕੇ, ਕੁਲਵਿੰਦਰ ਕੁਮਾਰ, ਤਰਲੋਕ ਢਿੱਲੋਂ, ਅਮਰ ਗਰਗ ਕਲਮਦਾਨ, ਐਡਵੋਕੇਟ ਗੁੁਰਦਰਸ਼ਨ ਸਿੰਘ ਗੁੁਸੀਲ, ਨਾਇਬ ਸਿੰਘ ਬਦੇਸ਼ਾ, ਅਨੂ ਭੱਟੀ, ਜੱਗਾ ਰੰਗੂਵਾਲ, ਬਲਦੇਵ ਸਿੰਘ ਬਿੰਦਰਾ, ਅਵਤਾਰਜੀਤ ਅਟਵਾਲ, ਕਿ੍ਸ਼ਨ ਲਾਲ ਧੀਮਾਨ, ਵਿਜੇ ਕੁਮਾਰ, ਰਾਜ ਸਿੰਘ ਬਧੌਛੀ, ਸਤੀਸ਼ ਵਿਦਰੋਹੀ, ਸ਼ਾਮ ਸਿੰਘ ਪ੍ਰੇਮ, ਕੁਲਦੀਪ ਪਟਿਆਲਵੀ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ | ਇਸ ਸਮਾਗਮ ਵਿਚ ਅਮਰਜੀਤ ਸਿੰਘ ਵਾਲੀਆ, ਕੁਲਵਿੰਦਰ ਸਿੰਘ ਮਾਨੂੰਪੁਰੀ,ਖੋਜ ਅਫ਼ਸਰ ਡਾ. ਸੰਤੋਖ ਸਿੰਘ ਸੁੱਖੀ, ਸਵਰਨਜੀਤ ਕੌਰ (ਭਾਸ਼ਾ ਵਿਭਾਗ), ਸੁਪਰਡੰਟ ਹਰਵਿੰਦਰ ਸਿੰਘ, ਜੋਗਾ ਸਿੰਘ ਪੰਜਾਬੀ, ਨਵਦੀਪ ਸਿੰਘ ਮੁੰਡੀ, ਅਮਨ ਅਜਨੌਦਾ, ਮੋਹਨਜੀਤ ਸਿੰਘ, ਇੰਦਰਪਾਲ ਸਿੰਘ, ਰਣਜੀਤ ਕੌਰ, ਬਲਜੀਤ ਮੂਰਤੀਕਾਰ, ਹਰਵਿੰਦਰ ਸਿੰਘ, ਪੀ.ਐਸ.ਪੀ.ਸੀ.ਐਲ. ਦੇ ਡਿਪਟੀ ਸੈਕਟਰੀ ਚੇਤਨ ਸਿੰਘ, ਸਜਨੀ, ਰਣਜੀਤ ਭੱਟੀ, ਪ੍ਰਕਾਸ਼ ਸਿੰਘ, ਰਾਜੇਸ਼ਵਰ ਕੁੁਮਾਰ, ਗੁਰਕੀਰਤ ਕੌਰ, ਦਲਜੀਤ ਕੌਰ, ਜਸਵੰਤ ਕੌਰ, ਹਰਬੰਸ ਸਿੰਘ, ਬਲਵਿੰਦਰ ਕੌਰ, ਰਾਜੇਸ਼ ਕੋਟੀਆ, ਅਨੂ ਭੱਟੀ, ਗੁਰਕੀਰਤ, ਪ੍ਰਤਾਪ ਸਿੰਘ ਜੱਗੀ, ਪੁਸ਼ਪਦੀਪ ਕੌਰ, ਸੌਰਯਵੀਰ ਸਿੰਘ, ਅਰਸ਼ਦੀਪ ਸਿੰਘ ਆਦਿ ਸ਼ਾਮਿਲ ਸਨ | ਅੰਤ ਵਿਚ ਸੁੁਖਦੇਵ ਸਿੰਘ ਚਹਿਲ ਨੇ ਸਭ ਦਾ ਧੰਨਵਾਦ ਕੀਤਾ, ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਪਟਿਆਲਵੀ ਨੇ ਬਾਖ਼ੂਬੀ ਨਿਭਾਈ |