14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਜੀਠਾ ਸਥਿਤ ਨਵੇਂ ਬਣੇ ਨਿਰੰਕਾਰੀ ਭਵਨ 'ਚ ਖੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 27-12-2025
ਮਜੀਠਾ, 26 ਦਸੰਬਰ (ਜਗਤਾਰ ਸਿੰਘ ਸਹਿਮੀ) - ਸੰਤ ਨਿਰੰਕਾਰੀ ਮਿਸ਼ਨ ਵਲੋਂ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮਿ੍ਤਸਰ ਦੀ ਬਲੱਡ ਬੈਂਕ ਦੇ ਸਹਿਯੋਗ ਨਾਲ ਅੱਜ ਮਜੀਠਾ ਕਸਬੇ ਵਿਚ ਨਵੇਂ ਬਣੇ ਨਿਰੰਕਾਰੀ ਭਵਨ ਵਿਚ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸੰਗਤਾਂ ਵਲੋ 215 ਯੂਨਿਟ ਖੂਨ ਦਾਨ ਕੀਤਾ ਗਿਆ | ਇਹ ਖੂਨਦਾਨ ਕੈਂਪ ਨਿਰੰਕਾਰੀ ਮਿਸ਼ਨ ਦੇ ਮੁੱਖ ਸੰਦੇਸ਼ 'ਰੱਤ ਨਾਲੀਆਂ 'ਚ ਨਹੀਂ, ਨਾੜੀਆਂ ਵਿਚ ਵਹੇ' ਅਤੇ 'ਨਰ ਸੇਵਾ ਹੀ ਨਾਰਾਇਣ ਸੇਵਾ ਹੈ' ਨੂੰ ਸਮਰਪਿਤ ਸੀ | ਕੈਂਪ ਦਾ ਉਦਘਾਟਨ ਸੰਯੋਜਕ ਰਾਕੇਸ਼ ਸੇਠੀ ਦੇ ਮਾਰਗ ਦਰਸ਼ਨ ਅਤੇ ਬ੍ਰਾਂਚ ਮੁਖੀ ਬਾਬਾ ਮਹਿੰਦਰ ਸਿੰਘ ਦੀ ਦੇਖ-ਰੇਖ ਵਿਚ ਕੀਤਾ ਗਿਆ | ਇਸ ਮੌਕੇ ਬਰਾਂਚ ਮੁਖੀ ਬਾਬਾ ਮਹਿੰਦਰ ਸਿੰਘ ਮਜੀਠਾ ਤੇ ਰਾਕੇਸ਼ ਸੇਠੀ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਅੱਗੇ ਰਹਿੰਦਾ ਹੈ ਕਿਉਂਕਿ ਸਦਗੁਰੂ ਮਾਤਾ ਸੁਦਿਕਸ਼ਾ ਦਾ ਸੰਦੇਸ਼ ਹੈ ਕਿ ਨਰ ਸੇਵਾ ਹੀ ਉਤਮ ਸੇਵਾ ਹੈ |
ਉਨ੍ਹਾਂ ਦੀਆਂ ਅਸੀਸਾਂ ਨਾਲ ਇਹ ਸੇਵਾ ਕਾਰਜ ਲਗਾਤਾਰ ਜਾਰੀ ਰਹਿੰਦੇ ਹਨ | ਖੂਨਦਾਨ ਕਰਨ ਵਾਲੇ ਸਾਰੇ ਸੇਵਾਦਾਰਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਖੇਤਰੀ ਸੰਚਾਲਕ ਡਾ. ਗੁਰਸ਼ਰਨ ਸਿੰਘ, ਜੈ ਨਾਰਾਇਣ, ਧਰਮਿੰਦਰ ਕੁਮਾਰ (ਮੁਖੀ ਵੇਰਕਾ ਬ੍ਰਾਂਚ), ਹਰਬੀਰ ਸਿੰਘ ਚਵਿੰਡਾ ਦੇਵੀ, ਵਿੱਕੀ ਪਾਤਾਲਪੁਰੀ (ਬ੍ਰਾਂਚ), ਜਗਪਾਲ ਸਿੰਘ, ਹਰਸੇਵਕ ਸਿੰਘ ਸਮੇਤ ਹੋਰ ਬਹੁਤ ਸਾਰੇ ਸੇਵਾਦਾਰ ਅਤੇ ਸੰਗਤ ਮੌਜੂਦ ਸੀ |

ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਿੱਸੇ ਪ੍ਰਸ਼ਾਦੇ ਅਤੇ ਮਿੱਠੇ ਦੁੱਧ ਦੇ ਲਗਾਏ ਲੰਗਰ ਅਗਲੀ ਖ਼ਬਰ ਬਲਾਕ ਸੰਮਤੀ ਚੋਣ ਵਿੱਚ ਬਿਕਰਮਜੀਤ ਸਿੰਘ ਮੱਲ੍ਹੀ ਦੀ ਭਾਰੀ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।