14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਲਾਕ ਸੰਮਤੀ ਚੋਣ ਵਿੱਚ ਬਿਕਰਮਜੀਤ ਸਿੰਘ ਮੱਲ੍ਹੀ ਦੀ ਭਾਰੀ ਜਿੱਤ

ਅਜੀਤ ਡੈਸਕ 27-12-2025
ਜੰਡਿਆਲਾ ਗੁਰੂ, 26 ਦਸੰਬਰ (ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਹਲਕੇ ਦੇ ਮੱਲੀਆਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਕਰਮਜੀਤ ਸਿੰਘ ਮੱਲ੍ਹੀ ਨੇ ਬਲਾਕ ਸੰਮਤੀ ਚੋਣ ਵਿਚ ਵਿਰੋਧੀ ਪਾਰਟੀ ਨੂੰ 1282 ਵੋਟਾਂ ਦੇ ਅੰਤਰ ਨਾਲ ਹਰਾਇਆ | ਇਹ ਜਿੱਤ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਮਿਹਨਤ ਅਤੇ ਸਹਿਯੋਗ ਨਾਲ ਸੰਭਵ ਹੋਈ | ਚੋਣ ਜਿੱਤਣ ਤੋਂ ਬਾਅਦ, ਬਿਕਰਮਜੀਤ ਸਿੰਘ ਮੱਲ੍ਹੀ ਨੇ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਹਰਭਜਨ ਸਿੰਘ ਈਟੀਓ ਦੇ ਨਿਰਦੇਸ਼ਾਂ ਦੇ ਅਨੁਸਾਰ ਕੰਮ ਕਰਦੇ ਹੋਏ ਲੋਕਾਂ ਦੀ ਸੇਵਾ ਵਿਚ ਲੱਗੇ ਰਹਿਣਗੇ |ਉਨ੍ਹਾਂ ਨੇ ਕਿਹਾ ਕਿ ਜਿਵੇਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਪੰਜਾਬ ਦੇ ਭਲੇ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਉਹ ਵੀ ਉਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਨਗੇ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ | ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੰਮਤੀ ਮੈਂਬਰ ਬਿਕਰਮਜੀਤ ਸਿੰਘ ਮੱਲ੍ਹੀ ਤੇ ਨਵਤੇਜ ਸਿੰਘ ਮੱਲ੍ਹੀ ਟ੍ਰਾਂਸਪੋਰਟਰ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਮਾਣ ਸਨਮਾਨ ਵੀ ਕੀਤਾ | ਇਸ ਮੌਕੇ ਨਵਕਰਣ ਸਿੰਘ ਲਵਲੀ, ਲੱਡਾ ਧਾਰੜ, ਵਰਿੰਦਰ ਕੌਰ ਸਰਪੰਚ, ਮਨਦੀਪ ਸਿੰਘ ਬਲਾਕ ਪ੍ਰਧਾਨ ਆਪ, ਪਰਮਜੀਤ ਸਿੰਘ ਸਰਪੰਚ ਗੁਨੋਵਾਲ, ਅਨੋਖ ਸਿੰਘ ਸਰਪੰਚ ਧਾਰੜ, ਅਮਨ ਵਿਰਕ ਤੇ ਹੋਰ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਮਜੀਠਾ ਸਥਿਤ ਨਵੇਂ ਬਣੇ ਨਿਰੰਕਾਰੀ ਭਵਨ 'ਚ ਖੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਗੁਰਦੁਆਰਾ ਸੰਗਤਸਰ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਸਮਾਗਮ 2 ਨੂੰ -ਪ੍ਰਭਾਤ ਫੇਰੀਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।