ਟਾਹਲੀ ਸਾਹਿਬ, 8 ਦਸੰਬਰ (ਵਿਨੋਦ ਭੀਲੋਵਾਲ)- ਪੰਜਾਬ 'ਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਹਲਕਾ ਮਜੀਠਾ 'ਚ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਹੈ | ਅਤੇ 'ਆਪ' ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਜ਼ੋਨ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜੋ ਇਕ ਵਿਸ਼ਾਲ ਰੈਲੀਆਂ ਦਾ ਰੂਪ ਧਾਰਨ ਕਰ ਰਹੀਆਂ ਹਨ | ਇਸ ਕਸਬਾ ਟਾਹਲੀ ਸਾਹਿਬ ਵਿਖੇ ਜ਼ੋਨ ਪੱਧਰੀ ਰੈਲੀ ਕਰਵਾਈ ਗਈ, ਜਿਸ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਤਲਬੀਰ ਸਿੰਘ ਗਿੱਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਜ਼ੋਨ ਕੱਥੂਨੰਗਲ ਤੋਂ ਉਮੀਦਵਾਰ ਹੁਸਨਪ੍ਰੀਤ ਸਿੰਘ ਸਿਆਲਕਾ ਤੇ ਮਨਜੀਤ ਸਿੰਘ ਸੰਮਤੀ ਉਮੀਦਵਾਰ ਸਿਆਲਕਾ ਜ਼ੋਨ ਦੇ ਹੱਕ 'ਚ ਵੋਟਾਂ ਮੰਗਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਕ ਤਰਫਾ ਫਤਵਾ ਦੇਣ ਲਈ ਤਿਆਰ ਬੈਠੇ ਹਨ ਕਿਉਂਕਿ ਜਦੋਂ ਉਨ੍ਹਾਂ ਬਤੌਰ ਇੰਚਾਰਜ ਹਲਕਾ ਮਜੀਠਾ ਦੀ ਵਾਗਡੋਰ ਸੰਭਾਲੀ ਹੈ | ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਪਾਰਟੀ ਦੇ ਹੱਥ ਮਜਬੂਤ ਕੀਤੇ ਜਾਣ | ਇਸ ਮੌਕੇ ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸ਼ਿਵਰਾਜ ਸਿੰਘ ਬਾਠ ਭੀਲੋਵਾਲ, ਸਿੰਕਦਰ ਸਿੰਘ ਖਿਦੋਵਾਲੀ, ਰਵਿੰਦਰਪਾਲ ਸਿੰਘ ਸਰਪੰਚ ਹਦਾਇਤਪੁਰ, ਸੁਬੇਗ ਸਿੰਘ ਅਬਦਾਲ, ਬਲਵਿੰਦਰ ਸਿੰਘ ਮਰੜੀ ਕਲਾਂ, ਜਗਦੀਸ਼ ਸਿੰਘ ਸ਼ਹਿਜ਼ਾਦਾ, ਹਰਭੇਜ ਸਿੰਘ ਸਰਪੰਚ, ਹਰਪਾਲ ਸਿੰਘ ਲਾਡੀ, ਸਵਰਨਜੀਤ ਸਿੰਘ ਕਰਾਲੀਆ, ਗੁਰਮੀਤ ਸਿੰਘ ਮੱਲੀਆਂ, ਜੋਗਾ ਸਿੰਘ ਸਰਪੰਚ, ਬਲਿਹਾਰ ਸਿੰਘ ਟਾਹਲੀ ਸਾਹਿਬ, ਹਰਜੀਤ ਸਿੰਘ ਬਾਬੋਵਾਲ, ਗੁਰਪਿੰਦਰ ਸਿੰਘ ਝੰਡੇ, ਮਨਜੀਤ ਸਿੰਘ ਵਰਿਆਮ ਨੰਗਲ ਸਮੇਤ ਵੱਡੀ ਗਿਣਤੀ ਵਿਚ ਆਪ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ |
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਟਾਹਲੀ ਸਾਹਿਬ ਵਿਖੇ ਤਲਬੀਰ ਗਿੱਲ ਦੀ ਅਗਵਾਈ 'ਚ ਚੋਣ ਰੈਲੀ
ਅਜੀਤ ਡੈਸਕ
09-12-2025