17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਜਗਰੂਪ ਕੌਰ ਸੁਪਾਰੀਵਿੰਡ ਦੇ ਹੱਕ 'ਚ ਚੋਣ ਜਲਸਾ

ਅਜੀਤ ਡੈਸਕ 09-12-2025

ਮਜੀਠਾ, 8 ਦਸੰਬਰ (ਜਗਤਾਰ ਸਿੰਘ ਸਹਿਮੀ)- ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਭੰਗਾਲੀ ਕਲਾਂ ਜ਼ੋਨ ਨੰਬਰ-14 ਦੀ ਅਧਿਕਾਰਤ ਉਮੀਦਵਾਰ ਬੀਬੀ ਜਗਰੂਪ ਕੌਰ ਸੁਪਾਰੀਵਿੰਡ ਦੇ ਹੱਕ ਵਿਚ ਜ਼ੋਨ ਦੇ ਪਿੰਡ ਕਲੇਰ ਮਾਂਗਟ ਵਿਖੇ ਇਕ ਵਿਸ਼ਾਲ ਚੋਣ ਜਲਸਾ ਕਰਵਾਇਆ ਗਿਆ | ਜਿਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਸੁਪਾਰੀਵਿੰਡ ਤੇ ਸਾਬਕਾ ਚੇਅਰਮੈਨ ਕਿ੍ਸਚੀਅਨ ਵੈਲਫੇਅਰ ਬੋਰਡ, ਅਕਾਲੀ ਆਗੂ ਅਮਨਦੀਪ ਗਿੱਲ ਸੁਪਾਰੀਵਿੰਡ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ਵਿਚ ਬੇਮਿਸਾਲ ਵਿਕਾਸ ਕਰਵਾਇਆ ਸੀ | ਉਨ੍ਹਾਂ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾਂ, ਪੁਲ, ਪਾਣੀ ਦੀਆਂ ਸਕੀਮਾਂ, ਸਕੂਲਾਂ ਦੇ ਨਵੇਂ ਬਿਲਡਿੰਗਾਂ, ਸਿਹਤ ਕੇਂਦਰਾਂ ਦਾ ਨਵੀਨੀਕਰਨ ਤੇ ਖੇਡ ਸਟੇਡੀਅਮ ਵਰਗੇ ਕਾਰਜ ਕਰਵਾਏ | ਉਨ੍ਹਾਂ ਕਿਹਾ ਕਿ ਬੀਬੀ ਜਗਰੂਪ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣ ਕੇ ਬਿਕਰਮ ਮਜੀਠੀਆ ਵਲੋਂ ਸ਼ੁਰੂ ਕੀਤੇ ਵਿਕਾਸ ਨੂੰ ਹੋਰ ਅੱਗੇ ਵਧਾਉਣਗੇ | ਅਮਨ ਸੁਪਾਰੀਵਿੰਡ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਇਕ ਵਾਰ ਫਿਰ ਅਕਾਲੀ ਦਲ ਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਪੁਰਾਣੇ ਵਿਕਾਸ ਦੇ ਦਿਨ ਵਾਪਸ ਆ ਸਕਣ | ਇਸ ਚੋਣ ਜਲਸੇ ਨੂੰ ਨੰਬਰਦਾਰ ਹਰਭਾਗ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਪਿੰਟੂ ਸ਼ਾਮਨਗਰ, ਬਿਕਰਮਜੀਤ ਸਿੰਘ ਕੋਟਲਾ ਤੇ ਅੰਮਿ੍ਤਪਾਲ ਸਿੰਘ ਨੇ ਵੀ ਸੰਬੋਧਨ ਕੀਤਾ | ਸਟੇਜ ਦੀ ਭੂਮਿਕਾ ਕੁਲਵੰਤ ਸਿੰਘ ਠੇਕੇਦਾਰ ਨੇ ਨਿਭਾਈ | ਇਸ ਮੌਕੇ ਠੇਕੇਦਾਰ ਕੁਲਵੰਤ ਸਿੰਘ, ਜਗਤਾਰ ਸਿੰਘ ਕਲੇਰ, ਨਿਰਮਲ ਸਿੰਘ, ਤਰਸੇਮ ਸਿੰਘ, ਕੁਲਵੰਤ ਸਿੰਘ, ਜੁਝਾਰ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਦੇ ਉਮੀਦਵਾਰਾਂ ਦੀ ਜਿੱਤ ਤੈਅ- ਧਾਲੀਵਾਲ ਅਗਲੀ ਖ਼ਬਰ ਉਮੀਦਵਾਰ ਬੀਬੀ ਰਣਜੀਤ ਕੌਰ ਦੇ ਚੋਣ ਮੈਦਾਨ ਦੀ ਕਮਾਂਡ ਬੀਬੀਆਂ ਨੇ ਸੰਭਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।