ਸਠਿਆਲਾ, 8 ਦਸੰਬਰ (ਜਗੀਰ ਸਿੰਘ ਸਫਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਸਠਿਆਲਾ ਦੇ ਉਮੀਦਵਾਰ ਬੀਬੀ ਰਣਜੀਤ ਕੌਰ ਪਤਨੀ ਗਿਆਨੀ ਬੂਟਾ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਬੀਬੀ ਨਰਿੰਦਰ ਕੌਰ, ਬੀਬੀ ਦਲਬੀਰ ਕੌਰ ਵਲੋਂ ਆਪਣੀਆਂ ਸਮਰਥਕਾਂ ਨਾਲ ਪ੍ਰਚਾਰ ਕੀਤਾ ਗਿਆ | ਇਸ ਮੌਕੇ ਹਰਜੀਤ ਕੌਰ, ਸਰਬਜੀਤ ਕੌਰ, ਸੁਰਿੰਦਰ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ, ਸੁਰਜੀਤ ਕੌਰ, ਸਤਨਾਮ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਕੋਮਲਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਬਲਜਿੰਦਰ ਕੌਰ, ਕਸ਼ਮੀਰ ਕੌਰ ਤੇ ਪੂਜਾ ਕੌਰ ਵਲੋਂ ਘਰ-ਘਰ ਜਾ ਕੇ ਉਮੀਦਵਾਰ ਬੀਬੀ ਰਣਜੀਤ ਕੌਰ ਦੇ ਚੋਣ ਨਿਸ਼ਾਨ 'ਤੱਕੜੀ' 'ਤੇ ਮੋਹਰ ਲਗਾ ਕੇ 14 ਦਸੰਬਰ ਦਿਨ ਐਤਵਾਰ ਨੂੰ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ ਹੈ | ਇਸ ਮੌਕੇ ਗਿਆਨੀ ਬੂਟਾ ਸਿੰਘ ਨੇ ਕਿਹਾ ਕਿ ਉਮੀਦਵਾਰ ਰਣਜੀਤ ਕੌਰ ਦੇ ਚੋਣ ਮੈਦਾਨ ਦੀ ਕਮਾਂਡ ਨਾਨਕਸਰ ਨਗਰ ਤੋਂ ਸਰਪੰਚ ਗੁਰਜਿੰਦਰ ਸਿੰਘ ਗਿੰਦਾ, ਸਰਕਲ ਪ੍ਰਧਾਨ ਬੂਟਾ ਸਿੰਘ, ਨੰਬਰਦਾਰ ਸਿੰਮਾ ਬੱਲ, ਮੈਂਬਰ ਟੋਨੀ ਬੱਲ, ਮੈਂਬਰ ਪਵਿੱਤਰ ਸਿੰਘ, ਪ੍ਰਧਾਨ ਸੋਨਾ ਬੱਲ ਤੇ ਸਠਿਆਲਾ ਤੋਂ ਸਾਬਕਾ ਸਰਪੰਚ ਦਲਵਿੰਦਰ ਸਿੰਘ, ਜਸਬੀਰ ਸਿੰਘ ਚੱਠਾ, ਮੈਂਬਰ ਹਰਜਿੰਦਰ ਸਿੰਘ ਰਾਜੂ, ਦਲਜੀਤ ਸਿੰਘ ਕੂਕਾ, ਅਵਤਾਰ ਸਿੰਘ ਨੇ ਆਪਣੇ ਵਰਕਰਾਂ ਸਮੇਤ ਸੰਭਾਲੀ ਹੋਈ ਹੈ |
ਉਮੀਦਵਾਰ ਬੀਬੀ ਰਣਜੀਤ ਕੌਰ ਦੇ ਚੋਣ ਮੈਦਾਨ ਦੀ ਕਮਾਂਡ ਬੀਬੀਆਂ ਨੇ ਸੰਭਾਲੀ
ਅਜੀਤ ਡੈਸਕ
09-12-2025