24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਤਲਬੀਰ ਗਿੱਲ ਨੇ ਪਿੰਡ ਅਬਦਾਲ ਵਿਖੇ 1.13 ਕਰੋੜ ਨਾਲ ਬਣਨ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ <br/>

ਅਜੀਤ ਡੈਸਕ 21-11-2025
ਕੱਥੂਨੰਗਲ, 20 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)- ਪੰਜਾਬ ਸਰਕਾਰ ਵਲੋਂ ਹਰ ਖੇਤਰ 'ਚ ਬਿਨਾਂ ਕਿਸੇ ਪੱਖਪਾਤ ਉਪਰ ਉੱਠ ਕੇ ਪੰਜਾਬ 'ਚ ਵਿਕਾਸ ਕਾਰਜ ਕਰਾਉਣ ਦਾ ਟੀਚਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਿੰਡ ਅਬਦਾਲ ਵਿਖੇ ਪਿੰਡ ਵਿਚ ਇੱਕ ਕਰੋੜ ਤੇਰਾਂ ਲੱਖ ਨਾਲ ਬਣਨ ਜਾ ਰਹੀਆਂ ਸੜਕਾਂ ਦੇ ਨੀਂਹ ਪੱਥਰ ਰੱਖਣ ਮੌਕੇ ਗੱਲਬਾਤ ਕਰਦਿਆਂ ਕੀਤਾ | ਗਿੱਲ ਨੇ ਕਿਹਾ ਕਿ ਹਲਕਾ ਮਜੀਠਾ ਵਿਚ ਹਰੇਕ ਤਰ੍ਹਾਂ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਸੂਬੇ ਦੇ ਸਰਵ ਪੱਖੀ ਵਿਕਾਸ ਕਰਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ | ਇਸ ਮੌਕੇ ਸਿਆਸੀ ਸਕੱਤਰ ਬਲਜਿੰਦਰ ਸਿੰਘ ਛੀਨਾ, ਸਰਪੰਚ ਸੁਬੇਗ ਸਿੰਘ ਅਬਦਾਲ, ਬਾਬਾ ਕੁੰਨਣ ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਸਤਨਾਮ ਸਿੰਘ, ਮੈਂਬਰ ਦਿਲਬਾਗ ਸਿੰਘ, ਮੈਂਬਰ ਅਮਰਦੀਪ ਸਿੰਘ, ਮੈਂਬਰ ਅੰਮਿ੍ਤਪਾਲ ਸਿੰਘ, ਮੈਂਬਰ ਬਲਦੇਵ ਸਿੰਘ, ਮੈਂਬਰ ਗੁਰਮੀਤ ਸਿੰਘ, ਬਾਵਾ ਸਿੰਘ ਸੈਕਟਰੀ, ਜਗੀਰ ਸਿੰਘ ਸਾਬਕਾ ਮੈਂਬਰ, ਨਿਸ਼ਾਨ ਸਿੰਘ, ਸਵਿੰਦਰ ਸਿੰਘ, ਮਨਜੀਤ ਸਿੰਘ ਸੋਹੀ, ਅਮਰਜੀਤ ਸਿੰਘ, ਡਾਕਟਰ ਕੁਲਦੀਪ ਸਿੰਘ, ਜਰਮਨਜੀਤ ਸਿੰਘ, ਦਲਜਿੰਦਰ ਸਿੰਘ ਸੈਕਟਰੀ ਅਬਦਾਲ, ਅਵਤਾਰ ਸਿੰਘ ਕੁੰਭ ਫਾਰਮ ਵਾਲੇ, ਸਰਪੰਚ ਬਿਕਰਮਜੀਤ ਸਿੰਘ, ਆਕਾਸ਼ ਭੰਗੂ, ਸੋਨਾ ਮਾਨ, ਸੁਰਿੰਦਰ ਸਿੰਘ, ਬਚਿੱਤਰ ਸਿੰਘ, ਸਾਹਿਬ ਸਿੰਘ, ਚਮਕੌਰ ਸਿੰਘ ਸਰਪੰਚ, ਮਨਜਿੰਦਰ ਸਿੰਘ ਮਾਂਗਾਸਰਾਏ, ਬਲਬੀਰ ਸਿੰਘ ਬੋਪਾਰਾਏ, ਸੁਰਜੀਤ ਸਿੰਘ ਭੋਏਵਾਲ, ਪਰਮਿੰਦਰ ਸਿੰਘ ਉਪਲ, ਰੇਸ਼ਮ ਸਿੰਘ ਬੇਗੋਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਈ ਗੁਰਦੇਵ ਸਿੰਘ ਕੁਹਾੜਕਾ ਵਲੋਂ ਮਨਾਵਾਂ ਆਰਗੈਨਿਕ ਫਾਰਮ ਅਤੇ ਗੁਰੂ ਬਾਜ਼ਾਰ ਦਾ ਉਦਘਾਟਨ ਅਗਲੀ ਖ਼ਬਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਨੇ ਮੈਡੀਕਲ ਕੈਂਪ ਲਗਾਇਆ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਗਰਮ ਕੱਪੜੇ ਤੇ ਕੰਬਲ ਵੀ ਵੰਡੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।