ਜੰਡਿਆਲਾ ਗੁਰੂ, 20 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਜੀ. ਟੀ. ਰੋਡ ਤੋਂ ਨੇੜਲੇ ਪਿੰਡ ਦੇਵੀਦਾਸਪੁਰਾ ਨੂੰ ਜਾਂਦੀ ਸੜਕ 'ਤੇ ਭਾਈ ਇਕਬਾਲ ਸਿੰਘ ਮਨਾਵਾਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ, ਜਿੱਥੇ ਉਨ੍ਹਾਂ ਵਲੋਂ ਤਿਆਰ ਕੀਤੇ ਗਏ 'ਮਨਾਵਾਂ ਆਰਗੈਨਿਕ ਫਾਰਮ' ਅਤੇ ਗੁਰੂ ਬਾਜ਼ਾਰ ਦਾ ਉਦਘਾਟਨ ਸੰਗਤਾਂ ਦੀ ਹਾਜ਼ਰੀ ਅਤੇ ਜੈਕਾਰਿਆਂ ਦੀ ਗੂੰਜ ਨਾਲ ਭਾਈ ਗੁਰਦੇਵ ਸਿੰਘ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਲੋਂ ਕੀਤਾ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ, ਜਿਸ 'ਚ ਭਾਈ ਗੁਰਦੇਵ ਸਿੰਘ ਕੋਹਾੜਕਾ, ਭਾਈ ਜਸਬੀਰ ਸਿੰਘ ਖਾਲਸਾ, ਭਾਈ ਬਲਦੇਵ ਸਿੰਘ ਭੂਲਪੁਰ, ਭਾਈ ਹਰਜੀਤ ਸਿੰਘ ਸਠਿਆਲਾ, ਭਾਈ ਸਾਹਿਬ ਸਿੰਘ, ਭਾਈ ਜਸਵਿੰਦਰ ਸਿੰਘ ਵਲਟੋਹਾ, ਭਾਈ ਵਿਸ਼ਾਲ ਸਿੰਘ ਜਲੰਧਰ, ਭਾਈ ਸਿਮਰਨ ਸਿੰਘ ਤੇ ਹੋਰਾਂ ਨੇ ਕੀਰਤਨ ਰਾਹੀਂ ਹਾਜ਼ਰੀ ਲਵਾਈ | ਇਸ ਮੌਕੇ ਭਾਈ ਲਾਭ ਸਿੰਘ ਚੰਡੀਗੜ੍ਹ, ਭਾਈ ਹਰਜਿੰਦਰ ਸਿੰਘ ਅਮਰੀਕਾ, ਕਾਬਲ ਸਿੰਘ, ਦਿਲਬਾਗ ਸਿੰਘ, ਬਾਵਾ ਸਿੰਘ, ਐਡਵੋਕੇਟ ਮਾਨ ਬਹਾਦਰ ਸਿੰਘ, ਐਡਵੋਕੇਟ ਹਰਦੇਵ ਸਿੰਘ ਹੁਸ਼ਿਆਰਪੁਰ, ਸਰਪੰਚ ਦੇਵੀਦਾਸਪੁਰਾ, ਵੈਦ ਸੁਖਦੇਵ ਸਿੰਘ, ਰਮੇਸ਼ ਕੁਮਾਰ, ਲੁਧਿਆਣਾ, ਜਸਵਿੰਦਰ ਸਿੰਘ ਸ਼ੇਰਗਿੱਲ, ਕੌਂਸਲਰ ਗੁਰਪ੍ਰੀਤ ਸਿੰਘ ਨੰਗਲ, ਬਿਕਰਮਜੀਤ ਸਿੰਘ, ਗੁਰਪ੍ਰੀਤਮ ਸਿੰਘ ਚੀਮਾ ਮੋਗਾ, ਸਰਪੰਚ ਸੰਦੀਪ ਸਿੰਘ ਵਡਾਲੀ ਡੋਗਰਾਂ, ਉਸਤਾਦ ਹਰੀ ਸਿੰਘ, ਅਮਰੀਕ ਸਿੰਘ ਸੋਢੀ, ਮਨੋਹਰ ਲਾਲ, ਸਾਹਿਬ ਸਿੰਘ ਸੰਧੂ ਅਤੇ ਹੋਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਬੀਬੀ ਪਲਵਿੰਦਰ ਕੌਰ ਮਨਾਵਾਂ ਵਲੋਂ ਪਹੁੰਚੀਆਂ ਸੰਗਤਾਂ ਅਤੇ ਵਿਸ਼ੇਸ਼ ਕਰਕੇ ਦਵਿੰਦਰਪਾਲ ਸਿੰਘ ਗੋਰਾ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੇ ਅਖੀਰ 'ਚ ਚੰਡੀਗੜ੍ਹ ਤੋਂ ਲਾਭ ਸਿੰਘ ਬਰਾੜ ਦਾ ਸ੍ਰੀ ਸਾਹਿਬ ਅਤੇ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ |