24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਨੇ ਮੈਡੀਕਲ ਕੈਂਪ ਲਗਾਇਆ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਗਰਮ ਕੱਪੜੇ ਤੇ ਕੰਬਲ ਵੀ ਵੰਡੇ <br/>

ਅਜੀਤ ਡੈਸਕ 21-11-2025
ਅਜਨਾਲਾ, 20 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ, ਵਜਰਾ ਕੋਰ 15 ਵਲੋਂ ਪਿੰਡ ਗੁੱਜਰਪੁਰਾ ਵਿਖੇ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਲਗਾਏ ਗਏ ਕੈਂਪ ਵਿਖੇ ਡਾਕਟਰ ਫਾਰ ਯੂ ਦੀ ਸੰਸਥਾ ਜਿਨ੍ਹਾਂ ਨੂੰ ਫਲਿੱਪਕਾਰਟ ਅਤੇ ਵਾਲਮਾਰਟ ਵਲੋਂ ਸਪਾਂਸਰ ਕੀਤਾ ਜਾ ਰਿਹਾ ਹੈ, ਵਲੋਂ ਅਜਨਾਲਾ ਅਤੇ ਰਮਦਾਸ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਖੇ ਮੈਡੀਕਲ ਕੈਂਪ ਲਗਾਇਆ ਅਤੇ ਲੋਕਾਂ ਨੂੰ ਗਰਮ ਕੱਪੜੇ, ਕੰਬਲ ਅਤੇ ਸਾਫ਼ ਸਫਾਈ ਦਾ ਸਾਮਾਨ ਵੰਡਿਆ ਹੈ | ਇਹ ਟੀਮ ਪੂਰਾ ਇਕ ਮਹੀਨਾ ਅਜਨਾਲਾ ਅਤੇ ਰਮਦਾਸ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਿੰਡ ਪਿੰਡ ਜਾ ਕੇ ਤਕਰੀਬਨ 40 ਪਿੰਡਾਂ ਵਿਚ ਮੈਡੀਕਲ ਕੈਂਪ ਲਗਾਵੇਗੀ, ਜਿਸ ਵਿਚ ਲੋਕਾਂ ਦਾ ਮੁਫ਼ਤ ਚੈੱਕ ਅੱਪ ਅਤੇ ਦਵਾਈਆਂ ਮੁਹੱਈਆ ਕਰਵਾਏਗੀ | ਇਸ ਤੋਂ ਇਲਾਵਾ ਲੋੜਵੰਦ ਲੋਕਾਂ ਅਤੇ ਗ਼ਰੀਬ ਪਰਿਵਾਰਾਂ ਨੂੰ ਕੰਬਲ ਅਤੇ ਗਰਮ ਕੱਪੜੇ, ਔਰਤਾਂ ਲਈ ਸੈਨੇਟਰੀ ਪੈਡ ਵੰਡੇ ਜਾਣਗੇ | ਮਾਹਿਰ ਡਾਕਟਰਾਂ ਦੀ ਟੀਮ ਜਿਸ ਵਿਚ ਡਾ. ਰਾਹੁਲ ਰਾਠੌੜ (ਪ੍ਰੋਜੈਕਟ ਕੋਆਰਡੀਨੇਟਰ), ਡਾ. ਮੁਕੇਸ਼, ਮਿਸ ਪੂਜਾ ਨਰਸਿੰਗ ਸਟਾਫ ਅਤੇ ਕੰਵਰਨੌਨਿਹਾਲ ਸਿੰਘ ਫਾਰਮਾਸਿਸਟ ਸ਼ਾਮਿਲ ਹਨ | ਇਸ ਕਾਰਜ ਨੂੰ ਨੇਪਰੇ ਚਾੜਨ ਲਈ ਕੈਪਟਨ ਰਣਜੀਤ ਸਿੰਘ ਚੇਅਰਮੈਨ ਮਾਝਾ ਜੋਨ ਅਤੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ, ਕੈਪਟਨ ਰਣਯੋਧ ਸਿੰਘ (ਵਾਈਸ ਚੇਅਰਮੈਨ ਮਾਝਾ ਜੋਨ, ਜਸਬੀਰ ਸਿੰਘ, ਜਸਪਾਲ ਸਿੰਘ ਨੇ ਆਪਣਾ ਪੂਰਾ ਯੋਗਦਾਨ ਦਿੱਤਾ | ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਸੂਬਾ ਪ੍ਰਧਾਨ ਸੂਬੇਦਾਰ ਮੇਜਰ ਦਿਲਬਾਗ ਸਿੰਘ ਅਤੇ ਕੈਪਟਨ ਰਣਜੀਤ ਸਿੰਘ ਚੇਅਰਮੈਨ ਮਾਝਾ ਜੋਨ ਵਲੋਂ ਇਸ ਸੰਸਥਾ ਦਾ ਸਵਾਗਤ ਕੀਤਾ |

ਪਿਛਲੀ ਖ਼ਬਰ ਤਲਬੀਰ ਗਿੱਲ ਨੇ ਪਿੰਡ ਅਬਦਾਲ ਵਿਖੇ 1.13 ਕਰੋੜ ਨਾਲ ਬਣਨ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ <br/> ਅਗਲੀ ਖ਼ਬਰ ਜੀ. ਆਰ. ਡੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।