24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜੀ. ਆਰ. ਡੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ 'ਚ ਮਾਰੀਆਂ ਮੱਲਾਂ

ਅਜੀਤ ਡੈਸਕ 21-11-2025
ਅਜਨਾਲਾ, 20 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਨਸਾ ਵਿਖੇ ਕਰਵਾਈ 35ਵੀਂ ਸਬ ਜੂਨੀਅਰ ਲੜਕੇ ਸਟੇਟ ਚੈਂਪੀਅਨਸ਼ਿਪ ਮਾਨਸਾ 'ਚ ਜੀ. ਆਰ. ਡੀ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੀ ਲੜਕਿਆਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਟੀਮ 'ਚ ਸ਼ਾਮਿਲ ਵਿਚ ਕਿਰਤਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਜਗਜੋਤ ਸਿੰਘ ਅਤੇ ਅਭੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | 35ਵੀਂ ਸਬ ਜੂਨੀਅਰ ਲੜਕੀਆਂ ਸਟੇਟ ਚੈਂਪੀਅਨਸ਼ਿਪ ਜਲੰਧਰ ਵਿਖੇ ਹੋਈ, ਜਿਸ 'ਚ ਜੀ. ਆਰ. ਡੀ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਿਸ 'ਚ ਰਾਜਦੀਪ ਕੌਰ ਤੇ ਤਨਵੀਰ ਕੌਰ ਬੜੇ ਹੀ ਉਤਸ਼ਾਹ ਨਾਲ ਖੇਡੀਆਂ | ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਵਿਖੇ ਲੜਕੀਆਂ ਦੀ ਜੂਨੀਅਰ ਚੈਂਪੀਅਨਸ਼ਿਪ ਵਿਚ ਅੰਮਿ੍ਤਸਰ ਦੀ ਟੀਮ ਜੀ. ਆਰ. ਡੀ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੇ ਵਿਦਿਆਰਥੀ ਕਰਨਦੀਪ ਕੌਰ ਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਗੇਮਜ਼ ਲੜਕੀਆਂ ਨਵਾਂ ਸ਼ਹਿਰ ਵਿਖੇ ਹੋਈਆਂ, ਜਿਸ 'ਚ ਵੀ ਜੀ. ਆਰ. ਡੀ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕਰਨਦੀਪ ਕੌਰ ਨੈਸ਼ਨਲ ਖੇਡ ਲਈ ਚੁਣੀ ਗਈ | ਅੰਡਰ-17 ਫਰੀਦਕੋਟ ਵਿਖੇ ਹੋਈਆਂ ਸਕੂਲ ਗੇਮਸ ਵਿਚ ਜੀ. ਆਰ. ਡੀ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਭਦੀਪ ਸਿੰਘ ਅਤੇ ਦਮਨਪ੍ਰੀਤ ਸਿੰਘ ਨੈਸ਼ਨਲ ਖੇਡ ਲਈ ਚੁਣੇ ਗਏ | ਇਨ੍ਹਾਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਸਕੂਲ ਪਿ੍ੰ: ਗੁਰਦਰਸ਼ਨ ਬਜਾਜ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ ਅਤੇ ਆਉਣ ਵਾਲੇ ਸਮੇਂ ਦੇ ਵਿਚ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਆ | ਇਸ ਮੌਕੇ ਪਿ੍ੰ: ਗੁਰਦਰਸ਼ਨ ਬਜਾਜ ਅਤੇ ਐੱਮ. ਡੀ. ਮੈਡਮ ਸੰਤੋਸ਼ ਬਜਾਜ ਨੇ ਕਬੱਡੀ ਦੇ ਕੋਚ ਰਣਜੀਤ ਸਿੰਘ ਨੂੰ ਵੀ ਵਧਾਈ ਦਿੱਤੀ | ਇਸ ਮੌਕੇ ਗੁਰਜਿੰਦਰ ਸਿੰਘ, ਮੈਡਮ ਕਵਿਤਾ, ਮੈਡਮ ਰੇਨੂੰ, ਦਿਲਪ੍ਰੀਤ ਕੌਰ, ਮੈਡਮ ਭਾਵਨਾ, ਜਸਦੀਪ ਕੌਰ, ਰਜਿੰਦਰ ਕੌਰ, ਮੈਡਮ ਸਿਮਰ, ਨੀਲਮ, ਅਲਕਾ ਅਤੇ ਗੁਰਪ੍ਰੀਤ ਕੌਰ ਆਦਿ ਅਧਿਆਪਕ ਸ਼ਾਮਿਲ ਸਨ |
ਪਿਛਲੀ ਖ਼ਬਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਨੇ ਮੈਡੀਕਲ ਕੈਂਪ ਲਗਾਇਆ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਗਰਮ ਕੱਪੜੇ ਤੇ ਕੰਬਲ ਵੀ ਵੰਡੇ... ਅਗਲੀ ਖ਼ਬਰ ਖਿਲਚੀਆਂ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮਾਝਾ ਜ਼ੋਨ ਦੀ ਛਿਮਾਹੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।