ਬਾਬਾ ਬਕਾਲਾ ਸਾਹਿਬ, 20 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਖੇ ਸਪੋਰਟਸ ਵਿਭਾਗ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਹਾਕੀ ਮੈਚ ਕਰਵਾਇਆ ਗਿਆ | ਜਿਸ ਦਾ ਕਿ ਰਸਮੀਂ ਤੌਰ 'ਤੇ ਉਦਘਾਟਨ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ ਕੰਗ ਅਤੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਨਾਲ ਕੀਤਾ, ਜਦਕਿ ਸਮਾਪਤੀ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਮੇਸ਼ਾਂ ਗੁਰਧਾਮਾਂ ਦੀ ਸੇਵਾ ਸੰਭਾਲ ਦੇ ਨਾਲ-ਨਾਲ ਨੌਜਵਾਨ ਬੱਚਿਆਂ ਨੂੰ ਆਪਣੇ ਧਾਰਮਿਕ ਅਤੇ ਖੇਡ ਵਿਰਸੇ ਨਾਲ ਜੋੜਨ ਦੇ ਵੱਡੇ ਉਪਰਾਲੇ ਕੀਤੇ ਹਨ | ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਸਥਾਨਕ ਹਾਕੀ ਟੀਮ ਨੇ ਸਮਾਰਟ ਸੀਨੀ. ਸੈਕੰਡਰੀ ਸਕੂਲ ਛੇਹਰਟਾ ਸਾਹਿਬ ਵਿੰਗ ਦੀ ਟੀਮ ਨੂੰ 6-0 ਗੋਲਾਂ ਦੇ ਵੱਡੇ ਫਰਕ ਨਾਲ ਹਰਾ ਕੇ ਹਾਕੀ ਕੱਪ 'ਤੇ ਕਬਜ਼ਾ ਕੀਤਾ | ਇਸ ਮੌਕੇ ਪਿ੍ੰ: ਸੁਖਦੀਪ ਸਿੰਘ ਗਿੱਲ ਇੰਚਾਰਜ ਸਪੋਰਟਸ ਵਿੰਗ, ਗੁਰਮੀਤ ਸਿੰਘ ਐਡਵਾਈਜ਼ਰ ਸ਼੍ਰੋਮਣੀ ਕਮੇਟੀ, ਪਿ੍ੰ: ਦਿਲਬਾਗ ਸਿੰਘ ਮਾਨ ਗੁਰੂ ਤੇਗ ਬਹਾਦਰ ਖਾਲਸਾ ਸਕੂਲ, ਨਰਿੰਦਰ ਸਿੰਘ ਡੀ.ਪੀ., ਪਿ੍ੰ: ਪਵਨਦੀਪ ਕੌਰ ਸ੍ਰੀਮਾਤਾ ਗੰਗਾ ਕੰਨਿਆਂ ਸਕੂਲ, ਹਾਕੀ ਕੋਚ ਸ: ਜਗਦੇਵ ਸਿੰਘ, ਹਾਕੀ ਕੋਚ ਭੁਪਿੰਦਰ ਸਿੰਘ, ਸੁਰਜੀਤ ਸਿੰਘ ਕੋਚ, ਕੋਚ ਹਰਪ੍ਰੀਤ ਸਿੰਘ ਛੇਹਰਟਾ, ਸਰਬਜੀਤ ਸਿੰਘ ਮੱਝਪੁਰ, ਤੇਜਿੰਦਰ ਸਿੰਘ, ਸਤਨਾਮ ਸਿੰਘ, ਜੋਗਿੰਦਰ ਸਿੰਘ ਪਾਇਲਟ, ਬਲਜੀਤ ਸਿੰਘ ਜੱਬੋਵਾਲ, ਜਸਬੀਰ ਸਿੰਘ ਖੱਬੇ ਰਾਜਪੂਤਾਂ, ਜਸਵਿੰਦਰ ਸਿੰਘ ਕਾਲਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |