25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਅਜਨਾਲਾ ਦੀ ਮੀਟਿੰਗ

ਅਜੀਤ ਡੈਸਕ 21-11-2025

ਅਜਨਾਲਾ, 20 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਅੰਦਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਆਰ. ਐੱਮ. ਪੀ. ਡਾਕਟਰਾਂ ਦੀ ਜੁਝਾਰੂ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਅਜਨਾਲਾ ਦੀ ਅਹਿਮ ਮੀਟਿੰਗ ਪ੍ਰਧਾਨ ਡਾ. ਬਲਵਿੰਦਰ ਸਿੰਘ ਲੰਗੋਮਾਹਲ ਦੀ ਅਗਵਾਈ ਹੇਠ ਹੋਈ, ਮੀਟਿੰਗ ਦੌਰਾਨ ਆਰ. ਐੱਮ. ਪੀ. ਡਾਕਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਕਰਦੇ ਆ ਰਹੇ ਡਾਕਟਰਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਸਰਕਾਰ ਦੀ ਜ਼ੋਰਦਾਰ ਨਿਖੇਧੀ ਵੀ ਕੀਤੀ ਗਈ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਡਾ. ਬਲਵਿੰਦਰ ਸਿੰਘ ਲੰਗੋਮਾਹਲ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਕਈ ਦਹਾਕਿਆਂ ਤੋਂ ਬੰਦ ਪਏ ਰਜਿਸਟਰੇਸ਼ਨ ਨੂੰ ਮੁੜ ਚਾਲੂ ਕਰਕੇ ਆਰ.ਐੱਮ.ਪੀ. ਡਾਕਟਰਾਂ ਨੂੰ ਪੰਜਾਬ ਵਿਚ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ ਅਤੇ ਹੋਰ ਵੀ ਜੋ ਜਾਇਜ਼ ਮੰਗਾਂ ਹਨ ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ | ਮੀਟਿੰਗ ਵਿਚ ਖ਼ਜ਼ਾਨਚੀ ਜਸਬੀਰ ਸਿੰਘ ਨਿੱਝਰ, ਜਨਰਲ ਸਕੱਤਰ ਕਿਰਪਾਲ ਸਿੰਘ, ਗੁਰਜਿੰਦਰ ਸਿੰਘ ਤੇੜੀ, ਸਵਿੰਦਰ ਸਿੰਘ ਜੱਟਾ, ਗੁਰਮੁਖ ਸਿੰਘ ਦੀਨੇਵਾਲੀ, ਕੁਲਵੰਤ ਸਿੰਘ ਗ੍ਰੰਥਗੜ੍ਹ, ਸਰਬਜੀਤ ਸਿੰਘ ਨੰਗਲ, ਸੁਖਦੇਵ ਸਿੰਘ ਰੋਖੇ, ਲਖਵਿੰਦਰ ਸਿੰਘ ਮਟੀਆ, ਬਲਵਿੰਦਰ ਸਿੰਘ ਰਮਦਾਸ, ਸਤਨਾਮ ਸਿੰਘ ਬੱਲੜ੍ਹਵਾਲ, ਸੁਰਜੀਤ ਸਿੰਘ ਫੱਤੇਵਾਲ, ਸਵਿੰਦਰ ਸਿੰਘ, ਜੱਗਾ ਸਿੰਘ ਦੀਨੇਵਾਲੀ, ਕਰਨਜੀਤ ਸਿੰਘ ਜੌਂਸ, ਰਣਜੀਤ ਸਿੰਘ ਬਾਠ, ਉਂਕਾਰ ਸਿੰਘ ਦੂਜੋਵਾਲ, ਗੁਰਦੇਵ ਸਿੰਘ ਸੈਂਸਰਾ, ਬਿਕਰਮਜੀਤ ਸਿੰਘ ਮਟੀਆ, ਜਤਿੰਦਰ ਸਿੰਘ, ਰਿੰਕੂ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ ਅਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਾਕੀ ਮੈਚ ਕਰਵਾਇਆ ਅਗਲੀ ਖ਼ਬਰ ਸਠਿਆਲਾ ਵਿਖੇ ਵਿਧਾਇਕ ਟੌਂਗ ਨੇ ਖੇਡ ਮੈਦਾਨ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।