25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

3 ਦਿਨ ਤੋਂ ਲਾਪਤਾ ਵਿਅਕਤੀ ਦੀ ਲਾਹੌਰ ਬ੍ਰਾਂਚ ਨਹਿਰ ਨੇੜਿਓਂ ਮਿਲੀ ਲਾਸ਼

ਚੇਤਨਪੁਰਾ, 24 ਸਤੰਬਰ (ਮਹਾਂਬੀਰ ਸਿੰਘ ਗਿੱਲ)- ਅੱਜ ਸਵੇਰੇ ਪਿੰਡ ਸੰਗਤਪੁਰਾ ਨੇੜੇ ਲਾਹੌਰ ਬ੍ਰਾਂਚ ਨਹਿਰ ਦੇ ਕੰਢਿਓ ਤਿੰਨ ਦਿਨਾਂ ਤੋਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਕੋਟਲਾ ਗੁੱਜਰਾਂ (ਮਜੀਠਾ) ਦੇ ਵਸਨੀਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਰਿਟਾਇਰਡ ਫੌਜੀ ਸਰਬਜੀਤ ਸਿੰਘ ਸਾਬੀ ਪੁੱਤਰ ਹਰਜਿੰਦਰ ਸਿੰਘ 21 ਸਤੰਬਰ ਨੂੰ ਆਪਣੀ ਪਤਨੀ ਜੋ ਕਿ ਡਿਪਟੀ ਕਮਿਸ਼ਨਰ ਦੇ ਦਫਤਰ ਅੰਮ੍ਰਿਤਸਰ ਵਿਖੇ ਨੌਕਰੀ ਕਰਦੀ ਹੈ ਨੂੰ ਬੱਸ ’ਤੇ ਚੜਾਉਣ ਲਈ ਪਿੰਡ ਦੇ ਅੱਡੇ ਤੇ ਗਿਆ ਤੇ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਤੇ ਜਦ ਕਿ ਉਸਦੇ ਫੋਨ ਦੀ ਲੋਕੇਸ਼ਨ ਪਿੰਡ ਭੰਗਵਾਂ ਨੇੜੇ ਮਜੀਠਾ ਦੀ ਆਈ ਤੇ ਉਨ੍ਹਾਂ ਵਲੋਂ ਉਸ ਜਗ੍ਹਾ ਵੀ ਜਾ ਕੇ ਭਾਲ ਕੀਤੀ ਗਈ ਪਰ ਉਸ ਦਾ ਕੋਈ ਥਉ ਪਤਾ ਨਾ ਲੱਗ ਸਕਿਆ ਤੇ ਪਰਿਵਾਰ ਵਲੋਂ ਉਸ ਦੀ ਭਾਲ ਜਾਰੀ ਰੱਖੀ ਗਈ ਤੇ ਅੱਜ ਲਾਹੌਰ ਬ੍ਰਾਂਚ ਨਹਿਰ ਨੇੜੇ ਉਸ ਦੀ ਲਾਸ਼ ਬਰਾਮਦ ਹੋਈ, ਜਿਸ ਸੰਬੰਧੀ ਥਾਣਾ ਝੰਡੇਰ ਤੇ ਮਜੀਠਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿ੍ਤਕ ਵਿਅਕਤੀ ਸਰਬਜੀਤ ਸਾਬੀ ਦੀ ਤਸਵੀਰ । 25-09-2026

ਪਿਛਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਜਿੱਤ ਪੱਕੀ – ਮਾਂਗਾ ਸਰਾਏ ਅਗਲੀ ਖ਼ਬਰ 14 ਸਾਲ ਪੜ੍ਹਾਈ ਦੇ ਗੈਪ ਵਾਲੀ ਵਿਦਿਆਰਥਣ ਦਾ ਔਜੀ ਹੱਬ ਨੇ ਲਗਵਾਇਆ ਯੂ.ਕੇ. ਦਾ ਵੀਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।