ਨਵਾਂ ਪਿੰਡ, 20 ਨਵੰਬਰ (ਜਸਪਾਲ ਸਿੰਘ)-ਸਬਜ਼ੀ ਮੰਡੀ ਵੱਲਾ, ਅੰਮਿ੍ਤਸਰ 'ਚ ਟ੍ਰੈਫਿਕ, ਤੋਲ, ਭਾਅ ਤੇ ਜਿਣਸ ਤੋਲ 'ਤੇ ਲਾਈ ਜਾਂਦੀ ਕਟੌਤੀ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਜ਼ਿਲ੍ਹਾ ਅੰਮਿ੍ਤਸਰ ਦੀ ਆੜ੍ਹਤੀਆਂ ਨਾਲ ਮੀਟਿੰਗ ਹੋਈ, ਜਿਸ 'ਚ ਆੜ੍ਹਤੀਆਂ ਦੀ ਤਰਫ਼ੋਂ ਚਰਨਜੀਤ ਸਿੰਘ ਬੱਤਰਾ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਅੰਮਿ੍ਤਸਰ ਫਰੂਟ ਐਂਡ ਵੇਜ਼ੀਟੇਬਲ ਮਰਚੈਂਟ ਐਸੋਸੀਏਸ਼ਨ ਅਤੇ ਰਣਜੀਤ ਸਿੰਘ ਰਾਣਾ ਸੀਨੀਅਰ ਵਾਈਸ ਪ੍ਰਧਾਨ ਦੀ ਅੰਮਿ੍ਤਸਰ ਵੇਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟ ਐਸੋਸੀਏਸ਼ਨ ਸਬਜ਼ੀ ਮੰਡੀ, ਵੱਲ੍ਹਾ (ਅੰਮਿ੍ਤਸਰ) ਸ਼ਾਮਿਲ ਹੋਏ | ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਲਖਬੀਰ ਸਿੰਘ ਨਿਜਾਮਪੁਰ ਤੇ ਸਬਜ਼ੀ ਉੱਤਪਾਦਕ ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰਾ ਤੇ ਜਨਰਲ ਸਕੱਤਰ ਤਰਸੇਮ ਸਿੰਘ ਨੇ ਮੰਡੀ ਅੰਦਰ ਕਿਸਾਨਾਂ ਨੂੰ ਮਟਰ ਤੇ ਫਲਾਸਬੀਨ ਦੇ ਤੋਲ, ਭਾਅ ਤੇ ਟ੍ਰੈਫਿਕ ਆਦਿ ਮੁਸ਼ਕਿਲਾਂ ਤੋਂ ਉਪਰੋਕਤ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ | ਵਿਚਾਰ ਚਰਚਾ ਉਪਰੰਤ ਉਪਰੋਕਤ ਨੁਮਾਇੰਦਿਆਂ ਤੇ ਲਦਾਨੀਆਂ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਯਕੀਨ ਦਿਵਾਇਆ ਕਿ 45 ਕਿਲੋ ਵਜਨ ਤੱਕ ਕੋਈ ਕਾਟ ਨਹੀਂ ਲੱਗੇਗੀ | ਇਸੇ ਤਰ੍ਹਾਂ ਫਲਾਸਬੀਨ ਦਾ ਭਾਅ ਸ਼ਾਮ 3 ਵਜੇ ਤੱਕ ਖੁੱਲੀ ਬੋਲੀ ਰਾਹੀਂ ਐਲਾਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਟ੍ਰੈਫਿਕ ਨੂੰ ਲੈ ਕੇ ਇਹ ਫੈਸਲਾ ਹੋਇਆ ਕਿ ਮੰਡੀ ਅੰਦਰ ਫਸਲ ਲੈ ਕੇ ਆਉਣ ਵੇਲੇ ਕਿਸਾਨ ਨਿਰਧਾਰਿਤ ਕੀਤੇ ਗਏ ਰਸਤੇ ਫਲਾਈਓਵਰ ਦੇ ਥੱਲਿਓਾ ਮੰਡੀ ਅੰਦਰ ਦਾਖਲ ਹੋਣ ਤੇ ਫਸਲ ਵੇਚਣ ਤੋਂ ਬਾਅਦ ਵੱਲਾ ਸੜਕ ਰਾਹੀਂ ਮੰਡੀ ਤੋਂ ਬਾਹਰ ਨਿਕਲਣ | ਜੇਕਰ ਕੋਈ ਕਿਸਾਨ ਗਲਤ ਰਸਤੇ ਰਾਹੀਂ ਮੰਡੀ ਅੰਦਰ ਦਾਖਲ ਹੋਵੇ ਤਾਂ ਉਸ ਖਿਲਾਫ਼ ਸ਼ਖ਼ਤ ਕਾਰਵਾਈ ਹੋਵੇ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਐੱਨ.ਐੱਚ. ਆਈ. ਤੋਂ ਮੰਗ ਕੀਤੀ ਕਿ ਵੱਲ੍ਹਾ ਪਿੰਡ ਕੋਲ ਬਾਈਪਾਸ 'ਤੇ ਬਣ ਰਹੇ ਪੁਲ ਦਾ ਨਿਰਮਾਣ ਜੋ ਕਿ ਕਈ ਚਿਰ ਤੋਂ ਬੰਦ ਪਿਆ ਹੈ ਨੂੰ ਜਲਦ ਬਣਾਇਆ ਜਾਵੇ | ਇਸ ਮੌਕੇ ਕਰਨੈਲ ਸਿੰਘ ਨਵਾਂ ਪਿੰਡ, ਮਹਿਲ ਸਿੰਘ ਤੇ ਪ੍ਰਤਾਪ ਸਿੰਘ ਛਾਪਾ, ਜਸਪਾਲ ਸਿੰਘ ਸਾਬਕਾ ਸਰਪੰਚ ਤੇ ਜਸਵਿੰਦਰ ਸਿੰਘ ਨਬੀਪੁਰ, ਧਰਮਿੰਦਰ ਸਿੰਘ ਕਿਲਾ, ਮੰਗਲ ਸਿੰਘ ਖਜਾਲਾ, ਮਲਕੀਤ ਸਿੰਘ ਤੇ ਗੁਰਮੇਜ ਸਿੰਘ ਮੱਖਣ ਵਿੰਡੀ ਆਦਿ ਹਾਜ਼ਰ ਸਨ |
-ਮੁੱਦਾ ਟ੍ਰੈਫਿਕ, ਤੋਲ, ਭਾਅ ਤੇ ਕੱਟ ਦਾ- ਕਿਸਾਨ ਜਥੇਬੰਦੀ ਤੇ ਸਬਜ਼ੀ ਉਤਪਾਦਕਾਂ ਦੀ ਸਬਜ਼ੀ ਮੰਡੀ ਵੱਲਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ
ਅਜੀਤ ਡੈਸਕ
21-11-2025