15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਫੋਕਲੋਰ ਰਿਸਰਚ ਅਕਾਦਮੀ ਨੇ ਹੜ੍ਹ ਪੀੜਤਾਂ ਲਈ ਗਰਮ ਕੱਪੜਿਆਂ ਦੀ ਸਹਾਇਤਾ ਭੇਜੀ <br/>

ਅਜੀਤ ਡੈਸਕ 20-11-2025
ਅਜਨਾਲਾ, 19 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਵਲੋਂ ਪ੍ਰਧਾਨ ਰਮੇਸ਼ ਯਾਦਵ ਦੀ ਅਗਵਾਈ ਹੇਠ ਹੜ੍ਹਾਂ ਕਾਰਨ ਘਰੋਂ ਬੇਘਰ ਹੋਏ ਪਰਿਵਾਰਾਂ ਲਈ ਗਰਮ ਕੱਪੜਿਆਂ ਦੀ ਮਦਦ ਭੇਜੀ ਗਈੇ | ਇਨ੍ਹਾਂ ਹੜ੍ਹਾਂ 'ਚ ਬਹੁਤ ਸਾਰਾ ਮਾਲੀ ਨੁਕਸਾਨ ਹੋਣ ਦੇ ਨਾਲ ਨਾਲ ਜਾਨੀ ਨੁਕਸਾਨ ਵੀ ਹੋਇਆ ਸੀ | ਲੋਕ ਆਰਥਿਕ, ਮਾਨਸਿਕ ਤੇ ਭਾਵਨਾਤਮਕ ਤੌਰ 'ਤੇ ਟੁੱਟ ਗਏ ਸਨ | ਉਸ ਔਖੀ ਘੜੀ 'ਚ ਉਕਤ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਤੇ ਮੈਂਬਰਾਂ ਨੇ ਕੁਝ ਧਨ ਰਾਸ਼ੀ ਇਕੱਠੀ ਕਰਕੇ ਦਵਾਈਆਂ, ਮੱਛਰਦਾਨੀਆਂ ਹੜ੍ਹ ਪੀੜਤਾਂ ਲਈ ਵੰਡੀਆਂ ਸਨ | ਮਾਲੀ ਮਦਦ ਵੀ ਕੀਤੀ ਸੀ, ਹੁਣ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਤੇ ਅਕਾਦਮੀ ਦੇ ਸੀਨੀਅਰ ਮੈਂਬਰ ਹਰਜੀਤ ਸਿੰਘ ਸਰਕਾਰੀਆ ਵਲੋਂ ਇਕ ਵਾਰ ਫੇਰ ਹੰਭਲਾ ਮਾਰ ਕੇ ਸਾਰੇ ਮੈਂਬਰਾਂ ਕੋਲੋਂ ਕੰਬਲ, ਰਜਾਈਆਂ, ਕੱਪੜੇ, ਲੋਈਆਂ, ਸਵੈਟਰ, ਬੂਟ, ਜੁਰਾਬਾਂ ਆਦਿ ਇਕੱਠੇ ਕਰਕੇ ਅਜਨਾਲਾ ਖੇਤਰ ਅੰਦਰ ਹੜ੍ਹ ਪੀੜਤਾਂ ਨੂੰ ਭੇਜੇ ਹਨ |

ਪਿਛਲੀ ਖ਼ਬਰ ਜੰਡਿਆਲਾ ਗੁਰੂ ਵਿਖੇ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਅਨੰਦਪੁਰ ਸਾਹਿਬ ਅਤੇ ਅੰਮਿ੍ਤਸਰ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦਾ ਐਲਾਨ ਕਰੇ ਸੂਬਾ ਸਰਕਾਰ-ਭੋਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।