23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਹਲਕਾ ਮਜੀਠਾ 'ਚ ਸੜਕਾਂ ਬਣਾਉਣ ਵਾਸਤੇ 100 ਕਰੋੜ ਖਰਚੇ ਜਾਣਗੇ: ਤਲਬੀਰ ਗਿੱਲ ਟਾਹਲੀ ਸਾਹਿਬ ਤੋਂ ਖਿੱਦੋਵਾਲੀ ਦੀ ਸੜਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ

ਅਜੀਤ ਡੈਸਕ 19-11-2025
ਟਾਹਲੀ ਸਾਹਿਬ, 18 ਨਵੰਬਰ (ਵਿਨੋਦ ਭੀਲੋਵਾਲ)-'ਆਪ' ਸਰਕਾਰ ਵਲੋਂ ਸੂਬੇ ਦੀਆਂ ਪਿੰਡਾਂ ਵਿਚਲੀਆਂ ਸੜਕਾਂ ਬਣਾਉਣ ਲਈ ਕਰੋੜਾਂ ਰੁਪਏ ਦੇ ਫੰਡ ਹਰ ਹਲਕੇ ਨੂੰ ਮੁਹੱਈਆ ਕਰਵਾਏ ਗਏ, ਜਿਸ ਤਹਿਤ ਹਲਕਾ ਮਜੀਠਾ ਨੂੰ ਨਵੀਆਂ ਤੇ ਪੁਰਾਣੀਆਂ ਸੜਕਾਂ ਬਣਾਉਣ ਵਾਸਤੇ 100 ਕਰੋੜ ਰੁਪਏ ਖਰਚੇ ਜਾਣਗੇ | ਉਕਤ ਸ਼ਬਦਾਂ ਦਾ ਪ੍ਰਗਟਾਵਾ 'ਆਪ' ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹਲਕੇ ਦੇ ਹਲਕਾ ਮਜੀਠਾ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਆਉਣ ਲਈ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਟਾਹਲੀ ਸਾਹਿਬ ਤੋਂ ਖਿੱਦੋਵਾਲੀ ਦੀ ਸੜਕ ਦੇ ਨਵੀਨੀਕਰਨ ਲਈ 35 ਲੱਖ 63 ਹਜ਼ਾਰ ਦੇ ਨੀਂਹ ਪੱਥਰ ਤੇ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ | ਤਲਬੀਰ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਆਪ ਸਰਕਾਰ ਦੇ ਰਹਿੰਦੇ ਇੱਕ ਸਾਲ ਦੇ ਰਾਜ ਦੌਰਾਨ ਮਜੀਠਾ ਹਲਕੇ ਦੀਆਂ ਪਿੰਡਾਂ ਦੀਆਂ ਸੜਕਾਂ ਨੂੰ ਪਹਿਲ ਦੇ ਆਧਾਰ 'ਤੇ ਬਣਾ ਕੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ | ਇਸ ਮੌਕੇ ਤੇ ਸਤਨਾਮ ਸਿੰਘ ਸੱਤਾ, ਨੱਥਾ ਸਿੰਘ ਸਰਪੰਚ ਪੰਨਵਾ, ਹਰਜਿੰਦਰ ਸਿੰਘ ਪੰਨਵਾ, ਮਨਜੀਤ ਸਿੰਘ ਟਾਹਲੀ ਸਾਹਿਬ, ਬਿਲਹਾਰ ਸਿੰਘ ਟਾਹਲੀ ਸਾਹਿਬ, ਭੁਪਿੰਦਰ ਸਿੰਘ ਲਾਡੀ ਟਾਹਲੀ ਸਾਹਿਬ, ਬਿਕਰਮ ਸਿੰਘ, ਭਗਵੰਤ ਸਿੰਘ, ਕੁਲਵੰਤ ਸਿੰਘ, ਮੰਗਲ ਸਿੰਘ ਮੰਗਾ, ਗੁਰਭੇਜ ਸਿੰਘ, ਸੱਚਾ ਸਿੰਘ, ਕੇਵਲ ਸਿੰਘ, ਗੁਰਮਨ ਸਿੰਘ, ਰੰਗਾ ਠੇਕੇਦਾਰ, ਹਰਬੰਸ ਸਿੰਘ ਬੰਸਾ ਸਮੇਤ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ ਇਕ ਲੱਖ ਦੀ ਰਾਸ਼ੀ ਭੇਟ <br/> ਅਗਲੀ ਖ਼ਬਰ ਓਵਰਲੋਡ ਫੀਡਰ ਅਤੇ ਓਵਰਲੋਡ ਟਰਾਂਸਫਰਮਰਾਂ ਦੇ ਤੁਰੰਤ ਐਸਟੀਮੇਟ ਬਣਾ ਕੇ ਦਿੱਤੇ ਜਾਣ : ਇੰਜੀ: ਸੁਖਜਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।