23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਓਵਰਲੋਡ ਫੀਡਰ ਅਤੇ ਓਵਰਲੋਡ ਟਰਾਂਸਫਰਮਰਾਂ ਦੇ ਤੁਰੰਤ ਐਸਟੀਮੇਟ ਬਣਾ ਕੇ ਦਿੱਤੇ ਜਾਣ : ਇੰਜੀ: ਸੁਖਜਿੰਦਰ ਸਿੰਘ

ਅਜੀਤ ਡੈਸਕ 19-11-2025

ਖਪਤਕਾਰ ਬਿਜਲੀ ਦੇ ਬਕਾਇਆ ਬਿੱਲਾਂ ਦਾ ਭੁਗਤਾਨ ਜਲਦ ਕਰਨ
ਮਜੀਠਾ, 18 ਨਵੰਬਰ (ਮਨਿੰਦਰ ਸਿੰਘ ਸੋਖੀ)-ਸਬ ਅਰਬਨ ਮੰਡਲ ਅੰਮਿ੍ਤਸਰ ਅਧੀਨ ਆਉਂਦੀਆਂ 5 ਸਬ ਡਵੀਜ਼ਨਾਂ ਅੰਦਰ ਸਾਰੇ ਓਵਰਲੋਡ ਫੀਡਰ ਅਤੇ ਓਵਰਲੋਡ ਟਰਾਂਸਫਰਮਰਾਂ ਦੇ ਤੁਰੰਤ ਐਸਟੀਮੇਟ ਬਣਾ ਕੇ ਦਿੱਤੇ ਜਾਣ ਤਾਂ ਕਿ ਆਉਂਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਜੀ: ਸਖਜਿੰਦਰ ਸਿੰਘ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਮੰਡਲ ਅੰਮਿ੍ਤਸਰ ਨੇ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲਣ ਉਪਰੰਤ ਅਧਿਕਾਰੀਆਂ ਨਾਲ ਪਹਿਲੀ ਬੈਠਕ ਦੌਰਾਨ ਕੀਤਾ | ਗੱਲਬਾਤ ਕਰਦਿਆਂ ਇੰਜੀ: ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਬ ਅਰਬਨ ਮੰਡਲ ਅੰਮਿ੍ਤਸਰ ਅਧੀਨ 5 ਉਪ ਮੰਡਲ ਜਿਨ੍ਹਾਂ ਵਿਚ ਉਪ ਮੰਡਲ ਮਜੀਠਾ-1, ਮਜੀਠਾ-2, ਕੱਥੂਨੰਗਲ, ਉਦੋਕੇ, ਅਤੇ ਹਰਸਾ ਛੀਨਾ ਆਉਂਦੇ ਹਨ, ਇਨ੍ਹਾਂ ਸਭਨਾਂ ਦੇ ਐਸ.ਡੀ.ਓਜ਼ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਆਪਣੇ ਉਪਮੰਡਲ ਅਧੀਨ ਆਉਂਦੇ ਸਾਰੇ ਓਵਰਲੋਡ ਟਰਾਂਸਫਰਮਰਾਂ ਅਤੇ ਫੀਡਰਾਂ ਦੇ ਐਸਟੀਮੇਟ ਬਣਾ ਕੇ ਦੇਣ ਤਾਂ ਕਿ ਸਮਾ ਰਹਿੰਦਿਆਂ ਇਨ੍ਹਾਂ ਦੀ ਮੁਰੰਮਤ ਦਾ ਕੰਮ ਹੋ ਸਕੇ | ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੋਹੀਆਂ ਕਲਾਂ ਦਾ ਪਾਵਰ ਟਰਾਂਸਫਰਮਰ 6.3 ਐਮ.ਵੀ.ਏ ਤੋਂ 20 ਐਮ.ਵੀ.ਏ ਮਨਜ਼ੂਰ ਹੋ ਗਿਆ ਹੈ ਅਤੇ ਆਉਣ ਵਾਲੇ ਪੈਡੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਸ ਦਾ ਕੰਮ ਮੁਕੰਮਲ ਹੋ ਜਾਵੇਗਾ | ਕੁਝ ਓਵਰਲੋਡ ਫੀਡਰ ਜਿਵੇਂ ਜਗਦੇਵ ਕਲਾਂ ਕੈਟਾਗਰੀ-1, ਦਯਾਨੰਦ ਨਗਰ ਕੈਟਾਗਰੀ-2, ਨੰਗਲੀ ਯੂ.ਪੀ.ਐਸ, ਅਤੇ ਗੁਰੂ ਨਾਨਕ ਪੁਰਾ ਯੂ.ਪੀ.ਐਸ ਆਦਿ ਫੀਡਰਾਂ ਦਾ ਕੰਮ ਚੱਲ ਰਿਹਾ ਹੈ | ਇਸ ਮੌਕੇ ਇੰਜੀਨੀਅਰ ਸੁਖਜਿੰਦਰ ਸਿੰਘ ਦੇ ਨਾਲ ਇੰਜੀ: ਮੋਹਿਤ ਕੁਮਾਰ ਉਪ ਮੰਡਲ ਹਰਸਾ ਛੀਨਾ, ਇੰਜੀ: ਜਤਿੰਦਰ ਕੁਮਾਰ ਉਪ ਮੰਡਲ ਕੱਥੂਨੰਗਲ, , ਇੰਜੀ: ਰਾਓ ਗੌਰਵ ਉਪ ਮੰਡਲ ਮਜੀਠਾ-1, ਇੰਜੀ: ਸਤਵਿੰਦਰ ਲਾਲ ਉਪ ਮੰਡਲ ਉਦੋਕੇ, ਇੰਜੀ: ਗੁਰਬਖਸ਼ ਸਿੰਘ ਐਡੀ: ਉਪ ਮੰਡਲ ਅਫਸਰ ਮਜੀਠਾ-2, ਸੁਰੇਸ਼ ਕੁਮਾਰ ਐਸ.ਐਸ.ਸੀ ਕੱਥੂਨੰਗਲ, ਇੰਜੀ: ਬਲਜਿੰਦਰ ਸਿੰਘ ਮਜੀਠਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਮਜੀਠਾ 'ਚ ਸੜਕਾਂ ਬਣਾਉਣ ਵਾਸਤੇ 100 ਕਰੋੜ ਖਰਚੇ ਜਾਣਗੇ: ਤਲਬੀਰ ਗਿੱਲ ਟਾਹਲੀ ਸਾਹਿਬ ਤੋਂ ਖਿੱਦੋਵਾਲੀ ਦੀ ਸੜਕ ਦ... ਅਗਲੀ ਖ਼ਬਰ ਭਾਜਪਾ ਵਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਦਰਬਾਰ ਅੱਜ- ਮੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।