04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸੋਹੀਆਂ ਕਲਾਂ ਵਿਖੇ ਪਰਾਲੀ ਦੇ ਡੰਪ ਨੂੰ ਬਿਜਲੀ ਦੇ ਸ਼ਾਟ ਸਰਕਟ ਕਾਰਨ ਲੱਗੀ ਅੱਗ <br/>

ਅਜੀਤ ਡੈਸਕ 06-11-2025
ਮਜੀਠਾ, 5 ਨਵੰਬਰ (ਮਨਿੰਦਰ ਸਿੰਘ ਸੋਖੀ)-ਇੱਥੋਂ ਨਾਲ ਲੱਗਦੇ ਪਿੰਡ ਸੋਹੀਆਂ ਕਲਾਂ ਵਿਖੇ ਇਕ ਕਿਸਾਨ ਵਲੋਂ ਲਗਾਏ ਪਰਾਲੀ ਦੇ ਡੰਪ ਨੂੰ ਬਿਜਲੀ ਦਾ ਸ਼ਾਟ ਸਰਕਟ ਹੋਣ ਕਰਕੇ ਭਿਆਨਕ ਅੱਗ ਲੱਗ ਗਈ | ਪੀੜਤ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਸੁਰਜਨ ਸਿੰਘ ਅਤੇ ਵਾਸੀ ਪਿੰਡ ਸੋਹੀਆਂ ਕਲਾਂ ਨੇ ਦੱਸਿਆ ਕਿ ਉਸ ਵਲੋਂ ਸਰਕਾਰ ਪਾਸੋਂ 5 ਬੇਲਰ ਸਬਸਿਡੀ 'ਤੇ ਲਏ ਅਤੇ ਕਰੀਬ 6-7 ਟਰੈਕਟਰਾਂ ਦੀ ਮਦਦ ਨਾਲ ਇਲਾਕੇ ਭਰ 'ਚੋਂ ਕਰੀਬ 5000 ਏਕੜ ਜ਼ਮੀਨ ਦੀ ਪਰਾਲੀ ਪਿਛਲੇ ਦੋ ਮਹੀਨੇ ਤੋਂ ਆਪਣੀ ਜ਼ਮੀਨ 'ਚ ਇਕੱਠੀ ਕੀਤੀ ਗਈ ਸੀ | ਪੀੜਤ ਕਿਸਾਨ ਦੇ ਦੱਸਣ ਅਨੁਸਾਰ ਉਸ ਦੀ ਇਹ ਪਰਾਲੀ ਜਿਸ ਦਾ ਨੁਕਸਾਨ ਹੋਇਆ ਕਰੀਬ ਡੇਢ ਕਰੋੜ ਦੀ ਲਾਗਤ ਦੀ ਹੈ | ਉਸ ਨੇ ਦੱਸਿਆ ਕਿ ਉਸ ਦੀ ਪਰਾਲੀ ਉਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਅਤੇ ਇਨ੍ਹਾਂ ਤਾਰਾਂ ਵਿਚੋਂ ਅੱਜ ਅਚਾਨਕ ਨਿਕਲੇ ਚੰਗਿਆੜੇ ਪਰਲੀ 'ਤੇ ਡਿੱਗਣ ਕਾਰਣ ਉਸ ਦੀ ਪਰਾਲੀ ਨੂੰ ਅੱਗ ਲੱਗ ਗਈ ਜਿਹੜੀ ਕਿ ਵੇਖਦੇ ਹੀ ਵੇਖਦੇ ਵਿਰਾਟ ਰੂਪ ਧਾਰਨ ਕਰ ਗਈ | ਪੀੜਤ ਕਿਸਾਨ ਨੇ ਦੱਸਿਆ ਕਿ ਅਨੇਕਾਂ ਵਾਰ ਫੋਨ ਕਰਨ 'ਤੇ ਅੱਗ ਲੱਗਣ ਤੋਂ ਕਰੀਬ 2 ਘੰਟੇ ਬਾਅਦ ਅੱਗ ਬੁਝਾਉਣ ਵਾਲੀ ਇਕ ਗੱਡੀ ਆਈ, ਜਿਸ ਕੋਲ ਗੱਡੀ ਵਿਚ ਸਿਰਫ 5 ਹਜ਼ਾਰ ਲੀਟਰ ਪਾਣੀ ਸੀ | ਜਿਸ ਕਰਕੇ ਅੱਗ ਬੁਝਾਉਣ ਵਿਚ ਭਾਰੀ ਮੁਸ਼ਕਿਲ ਆਈ ਪਰ ਪਿੰਡ ਦੇ ਵੱਡੀ ਗਿਣਤੀ ਵਿਚ ਨੌਜਵਾਨ ਆਪਣੇ ਟਰੈਕਟਰਾਂ ਅਤੇ ਹੋਰ ਸੰਦਾਂ ਨਾਲ ਮਦਦ ਵਾਸਤੇ ਆਏ ਪਰ ਅੱਗ ਜ਼ਿਆਦਾ ਹੋਣ ਕਰਕੇ ਕਾਬੂ ਪਾਉਣ ਵਿਚ ਅਸਮਰੱਥ ਰਹੇ | ਪਰਾਲੀ ਦੇ ਡੰਪ ਲਾਗੇ ਇਕ ਕਿਸਾਨ ਕਪੂਰ ਸਿੰਘ ਦਾ ਘਰ ਹੈ | ਤੇਜ਼ ਅੱਗ ਨਾਲ ਉਸ ਦੇ ਘਰ ਦੀਆਂ ਕੰਧਾਂ ਪਾਟ ਗਈਆਂ ਤੇ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ | ਪਰ ਮੌਕੇ ਕੋਈ ਸਿਵਲ ਜਾਂ ਪੁਲਿਸ ਅਧਿਕਾਰੀ ਨਹੀਂ ਪੁੱਜਾ | ਕਾਫੀ ਦੇਰ ਬਾਅਦ ਮੁੱਖ ਖੇਤੀਬਾੜੀ ਅਫਸਰ ਗੁਰਸਾਹਿਬ ਸਿੰਘ ਆਪਣੇ ਸਾਥੀਆਂ ਸਮੇਤ ਮੌਕੇੇ 'ਤੇ ਪੁੱਜੇ | ਖੇਤੀਬਾੜੀ ਅਫਸਰ ਡਾ: ਹਰਭਿੰਦਰ ਸਿੰਘ ਨੇ ਘਟਨਾ ਤੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਕਿਸਾਨ ਦੀ ਕਰੀਬ 7 ਹਜ਼ਾਰ ਮੀਟਰਕ ਟਨ ਪਰਾਲੀ ਸੜ ਕੇ ਸੁਆਹ ਹੋ ਗਈ ਹੈ, ਜਿਸ ਨਾਲ ਕਿਸਾਨ ਦਾ ਕਰੀਬ ਡੇਢ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਰਿਪੋਰਟ ਬਣਾ ਕੇ ਸਰਕਾਰ ਨੂੰ ਦਿੱਤੀ ਜਾਵੇਗੀ ਅਤੇ ਪੀੜਤ ਕਿਸਾਨ ਦੀ ਵੱਧ ਤੋਂ ਵੱਧ ਵਿੱਤੀ ਸਹਾਇਤਾ ਵਾਸਤੇ ਲਿਖਿਆ ਜਾਵੇਗਾ | ਪੀੜਤ ਕਿਸਾਨ ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਅਤੇ ਕਿਸਾਨ ਆਗੁ ਹਰਮਨ ਸਿੰਘ ਗਿੱਲ ਨੇ ਸਰਕਾਰ ਪਾਸੋ ਹੋਏ ਨੁਕਸਾਨ ਦਾ ਪੀੜਤ ਕਿਸਾਨ ਨੂੰ ਬਣਦਾ ਜਲਦੀ ਤੋਂ ਜਲਦੀ ਮੁਆਵਜਾ ਦੇਣ ਦੀ ਮੰਗ ਕੀਤੀ |

ਪਿਛਲੀ ਖ਼ਬਰ 'ਸਾਚਾ ਗੁਰੂ ਲਾਧੋ ਰੇ' ਦੇ ਸੰਬੰਧ 'ਚ ਨਗਰ ਕੀਰਤਨ ਕਪੂਰਥਲਾ ਤੋਂ ਬਾਬਾ ਬਕਾਲਾ ਸਾਹਿਬ 9 ਨੂੰ ਪਹੁੰਚੇਗਾ <br/> ਅਗਲੀ ਖ਼ਬਰ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਦੀ ਇਕ ਕਰੋੜ 33 ਲੱਖ ਤੋਂ ਵੱਧ ਦੀ ਜਾਇਦਾਦ ਜਬਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।