04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮਾਨ ਸਰਕਾਰ ਆਪਣੀਆਂ ਨੀਤੀਆਂ ਅਤੇ ਪ੍ਰਾਪਤੀਆਂ ਸਦਕਾ, 2027 ਵਿਚ ਵੀ ਜਿੱਤ ਦੇ ਝੰਡੇ ਗੱਡੇਗੀ- ਵਿਧਾਇਕ ਦਲਬੀਰ ਸਿੰਘ ਟੌਂਗ

ਬਾਬਾ ਬਕਾਲਾ ਸਾਹਿਬ, 3 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਸਿਰਫ ਪੂਰੇ ਹੀ ਨਹੀਂ ਕੀਤੇ, ਸਗੋਂ ਉਨ੍ਹਾਂ ਤੋਂ ਵੀ ਵੱਧ ਕਰਕੇ ਇਤਿਹਾਸਕ ਕੰਮ ਕਰਕੇ ਲੋਕਾਂ ਦੇ ਦਿਲ ਜਿੱਤ ਲਏ ਹਨ । ਮਾਨ ਸਰਕਾਰ ਆਪਣੀਆਂ ਨੀਤੀਆਂ ਅਤੇ ਪ੍ਰਾਪਤੀਆਂ ਸਦਕਾ, 2027 ਵਿਚ ਵੀ ਜਿੱਤ ਦੇ ਝੰਡੇ ਗੱਡੇਗੀ ।

ਅਜੀਤ ਡੈਸਕ 04-11-2026
ਬਾਬਾ ਬਕਾਲਾ ਸਾਹਿਬ, 3 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਸਿਰਫ ਪੂਰੇ ਹੀ ਨਹੀਂ ਕੀਤੇ, ਸਗੋਂ ਉਨ੍ਹਾਂ ਤੋਂ ਵੀ ਵੱਧ ਕਰਕੇ ਇਤਿਹਾਸਕ ਕੰਮ ਕਰਕੇ ਲੋਕਾਂ ਦੇ ਦਿਲ ਜਿੱਤ ਲਏ ਹਨ । ਮਾਨ ਸਰਕਾਰ ਆਪਣੀਆਂ ਨੀਤੀਆਂ ਅਤੇ ਪ੍ਰਾਪਤੀਆਂ ਸਦਕਾ, 2027 ਵਿਚ ਵੀ ਜਿੱਤ ਦੇ ਝੰਡੇ ਗੱਡੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿੰਡ ਕਾਲੇਕੇ ਵਿਖੇ ਸੀਨੀਅਰ ਆਗੂ ਅਤੇ ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ ਦੀ ਅਗਵਾਈ ਹੇਠ ਇਕ ਭਰਵੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ । ਇਸ ਮੌਕੇ ਉਨ੍ਹਾਂ ਨੇ ਸ. ਸ: ਸ: ਸਕੂਲ ਕਾਲੇਕੇ ਵਿਖੇ ਸਾਇੰਸ ਲੈਬ ਵਿਦਿਆਰਥੀਆਂ ਨੂੰ ਸਮਰਪਿਤ ਕੀਤੀ ਅਤੇ ਇਸਤੋਂ ਇਲਾਵਾ ਸ: ਟੌਂਗ ਨੇ ਪਿੰਡ ਸੈਦਪੁਰ ਤੋਂ ਬੁਟਾਰੀ ਤੱਕ 10 ਫੁੱਟ ਤੋਂ 18 ਫੁੱਟ ਚੌੜੀ ਸੜਕ, (ਜੋ ਕਿ 9.50 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ) ਬਣਾਉਣ ਦੀ ਵੀ ਰਸਮੀਂ ਸ਼ੁਰੂਆਤ ਕੀਤੀ । ਇਸ ਮੌਕੇ ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਜਸਵੰਤ ਸਿੰਘ ਦੁਬਈ ਵਾਲੇ, ਇੰਸਪੈਕਟਰ ਸੁਖਦੇਵ ਸਿੰਘ, ਮਲਕੀਤ ਸਿੰਘ, ਲਖਵਿੰਦਰ ਸਿੰਘ, ਕਾਬਲ ਸਿੰਘ, ਮਨਿੰਦਰ ਸਿੰਘ, ਬਲਜੀਤ ਸਿੰਘ (ਸਾਰੇ ਮੈਂਬਰ), ਨੰਬਰਦਾਰ ਮਲਕੀਤ ਸਿੰਘ, ਸੁਰਜੀਤ ਸਿੰਘ, ਗੁਲਾਮ ਮੁਹੰਮਦ ਚੇਅਰਮੈਨ ਮੁਸਲਿਮ ਕਮਿਊਨਟੀ, ਧਰਮ ਸਿੰਘ ਨਿਸ਼ਾਨਚੀ, ਅਵਤਾਰ ਸਿੰਘ, ਦਲਜੀਤ ਸਿੰਘ ਫੌਜੀ, ਭੁਪਿੰਦਰ ਸਿੰਘ, ਗੁਜਰਾਲ ਸਿੰਘ ਤੋਂ ਇਲਾਵਾ ਚੇਅਰਮੈਨ ਯੋਗਰਾਜ ਸਿੰਘ ਜੋਗੀ ਟੌਂਗ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਹੀਰਾ ਸਿੰਘ ਜਸਪਾਲ, ਸਰਪੰਚ ਜੋਬਨਪ੍ਰੀਤ ਸਿੰਘ ਸਿੰਘਪੁਰਾ, ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲਕਾ, ਹਰਜਿੰਦਰ ਸਿੰਘ ਜੇ.ਈ. ਜਸਪਾਲ, ਸਰਪੰਚ ਫਲਵਿੰਦਰ ਸਿੰਘ ਖਿਲਚੀਆਂ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ, ਸਰਪੰਚ ਗੁਰਜੀਤ ਸਿੰਘ ਫੱਤੂਵਾਲ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਲੋਕ ਸੇਵਾ ਕੇਂਦਰ ਪਾਖਰਪੁਰਾ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਵਲੋਂ ਸਕੂਲ ਮੁਖੀਆਂ ਨੂੰ ਅਪੀਲ ਅਗਲੀ ਖ਼ਬਰ 2027 ਦੀਆਂ ਚੋਣਾਂ ਲਈ ਮੁੜ ਟਿਕਟ ਮਿਲਣ ਤੋਂ ਬਾਅਦ ਘਰ-ਘਰ ਪਹੁੰਚ ਰਹੇ ਹਨ ਵਿਧਾਇਕ- ਕੁਲਦੀਪ ਸਿੰਘ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।