04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਥਾਣਾ ਲੋਪੋਕੇ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਦੀ ਇਕ ਕਰੋੜ 33 ਲੱਖ ਤੋਂ ਵੱਧ ਦੀ ਜਾਇਦਾਦ ਜਬਤ <br/>

ਅਜੀਤ ਡੈਸਕ 06-11-2025
ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਥਾਣਾ ਲੋਪੋਕੇ ਦੀ ਪੁਲਿਸ ਵਲੋਂ 4 ਨਸ਼ਾ ਤਸਕਰਾਂ ਦੀ 1 ਕਰੋੜ 33 ਲੱਖ 42 ਹਜ਼ਾਰ 500 ਰੁਪਏ ਦੀ ਪ੍ਰਾਪਟੀ ਜਬਤ ਕੀਤੀ ਗਈ ਹੈ | ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਸਤਪਾਲ ਸਿੰਘ ਛੀਨਾ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਜਿਸ ਤਹਿਤ ਪਿੰਡ ਵਣੀਏਕੇ ਦੇ ਨਸ਼ਾ ਤਸਕਰ ਜੋਧਬੀਰ ਸਿੰਘ ਕੋਹਾਲੀ ਪੁੱਤਰ ਕਾਰਜ ਸਿੰਘ ਦੀ 59 ਲੱਖ 50 ਹਜ਼ਾਰ ਰੁਪਏ ਦੀ ਪ੍ਰਾਪਟੀ, ਬਲਵਿੰਦਰ ਸਿੰਘ ਬੌਬੀ ਪੁੱਤਰ ਨਿਰਮਲ ਸਿੰਘ ਵਾਸੀ ਚੀਚਾ ਦੀ 11 ਲੱਖ 52 ਹਜ਼ਾਰ 500 ਰੁਪਏ ਦੀ ਪ੍ਰਾਪਰਟੀ, ਗੁਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਚੀਚਾ ਦੀ 62 ਲੱਖ ਰੁਪਏ ਦੀ ਪ੍ਰਾਪਰਟੀ ਅਤੇ ਲਵਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਰਾਜਾਤਾਲ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਖਿਲਾਫ ਪੁਲਿਸ ਥਾਣਾ ਲੋਪੋਕੇ ਵਿਖੇ ਐਨਡੀਪੀਐਸ ਐਕਟ ਧਰਾਵਾਂ ਅਧੀਨ ਮੁਕੱਦਮੇ ਦਰਜ ਹਨ | ਦੋਸ਼ੀ ਜੇਲ੍ਹ ਵਿਚ ਹਨ | ਇਸ ਮੌਕੇ ਏ.ਐੱਸ.ਆਈ. ਮੇਜਰ ਸਿੰਘ ਸਮੇਤ ਥਾਣਾ ਲੋਪੋਕੇ ਦੀ ਪੁਲਿਸ ਹਾਜ਼ਰ ਸੀ |

ਪਿਛਲੀ ਖ਼ਬਰ ਸੋਹੀਆਂ ਕਲਾਂ ਵਿਖੇ ਪਰਾਲੀ ਦੇ ਡੰਪ ਨੂੰ ਬਿਜਲੀ ਦੇ ਸ਼ਾਟ ਸਰਕਟ ਕਾਰਨ ਲੱਗੀ ਅੱਗ <br/> ਅਗਲੀ ਖ਼ਬਰ ਰਈਆ ਵਿਖੇ ਬੀ. ਸੀ. ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਹੋਰ ਮੁਹਤਬਰਾਂ ਵਲੋਂ ਸੜਕ ਬਣਾਉਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।