ਮਜੀਠਾ, 5 ਨਵੰਬਰ (ਜਗਤਾਰ ਸਿੰਘ ਸਹਿਮੀ)-ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪਟਿਆਲਾ ਹੈੱਡ ਆਫਿਸ ਸਾਹਮਣੇ 7 ਨਵੰਬਰ ਨੂੰ ਵਿਸ਼ਾਲ ਰੋਸ ਧਰਨਾ ਅਤੇ ਮੁਜ਼ਾਹਰਾ ਕਰਨ ਲਈ ਤਿਆਰੀਆਂ ਜ਼ੋਰਾਂ 'ਤੇ ਹਨ, ਜਿਸ ਸਬੰਧੀ ਸਬ ਅਰਬਨ ਮੰਡਲ ਅੰਮਿ੍ਤਸਰ ਦੇ ਪ੍ਰਧਾਨ ਮਹਿੰਦਰ ਸਿੰਘ ਖੈਹਰਾ ਦੀ ਅਗਵਾਈ ਹੇਠ ਮਜੀਠਾ ਬਿਜਲੀ ਦਫ਼ਤਰ ਕੰਪਲੈਕਸ ਮਜੀਠਾ ਵਿਖੇ ਵਿਸ਼ਾਲ ਇਕੱਤਰਤਾ ਕੀਤੀ ਗਈ, ਜਿਸ ਵਿਚ ਸਰਕਲ ਪ੍ਰਧਾਨ ਕਰਮ ਸਿੰਘ ਰਾਜਾਸਾਂਸੀ ਅਤੇ ਈਸਟ ਮੰਡਲ ਸਕੱਤਰ ਬਲਵਿੰਦਰ ਸਿੰਘ ਨਾਗਕਲਾਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਕੱਤਰਤਾ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਮੁੱਚੇ ਪੰਜਾਬ ਵਿਚ ਸਰਕਲ ਪੱਧਰੀ ਧਰਨੇ ਦਿੱਤੇ ਗਏ ਸਨ | ਉਪ ਮੁੱਖ ਇੰਜੀਨੀਅਰਾਂ ਰਾਹੀਂ ਮੰਗ ਪੱਤਰ ਪਾਵਰਕਾਮ ਚੇਅਰਮੈਨ/ਮੈਨੇਜਿੰਗ ਡਾਇਰੈਕਟਰ ਨੂੰ ਭੇਜਿਆ ਗਿਆ ਸੀ, ਜਿਸ ਵਿਚ ਜਲਦ ਮੀਟਿੰਗ ਕਰਕੇ ਪੈਨਸ਼ਨਰਾਂ ਦੀਆਂ ਮੰਗਾਂ ਹੱਲ ਕਰਨ ਦੀ ਅਪੀਲ ਕੀਤੀ ਗਈ | ਪਰ ਮੰਗ ਪੱਤਰ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਜਥੇਬੰਦੀ ਨੂੰ ਮਜਬੂਰਨ 7 ਨਵੰਬਰ ਨੂੰ ਕੱਲ ਪਟਿਆਲਾ ਵਿਚ ਵਿਸ਼ਾਲ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ | ਆਗੂਆਂ ਕਿਹਾ ਕਿ ਅੰਮਿ੍ਤਸਰ ਸਰਕਲ ਵਲੋਂ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ 16 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ/ਧੂਰੀ ਵਿਖੇ ਵਿਸ਼ਾਲ ਪ੍ਰਦਰਸ਼ਨ ਹੋਵੇਗਾ | ਇਸ ਮੌਕੇ ਰਾਮ ਲੁਭਾਇਆ ਮਜੀਠਾ, ਜੋਗਿੰਦਰ ਸਿੰਘ ਸੋਹੀ, ਗੁਰਨਾਮ ਸਿੰਘ ਡੱਡੀਆਂ, ਜਗੀਰ ਸਿੰਘ ਸੋਹੀ, ਦਲਵਿੰਦਰ ਸਿੰਘ ਸਪਾਰੀਵਿੰਡ, ਸੁਭਾਸ਼ ਅੰਮਿ੍ਤਸਰੀ, ਦਰਸ਼ਨ ਕੁਮਾਰ ਕਲੇਰ, ਰਵੇਲ ਸਿੰਘ ਗੋਸਲ ਅਤੇ ਬਲਵਿੰਦਰ ਸਿੰਘ ਰਾਮ ਦੀਵਾਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ |
ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪਟਿਆਲਾ ਹੈੱਡ ਆਫਿਸ ਅੱਗੇ ਵਿਸ਼ਾਲ ਧਰਨਾ ਕੱਲ੍ਹ <br/>
ਅਜੀਤ ਡੈਸਕ
06-11-2025