03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਨੀਲਧਾਰੀ ਸੰਸਥਾ ਵਲੋਂ ਗੁਰਦੁਆਰਾ ਕਲਿਆਣਸਰ ਅਟਾਰੀ ਵਿਖੇ ਸਮਾਗਮ ਕਰਵਾਇਆ <br/>

ਅਜੀਤ ਡੈਸਕ 06-11-2025
ਅਟਾਰੀ, 5 ਨਵੰਬਰ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ ਸਰਹੱਦ ਨਜਦੀਕ ਸਥਿਤ ਕਸਬਾ ਅਟਾਰੀ ਵਿਖੇ ਨੀਲਧਾਰੀ ਸੰਸਥਾ ਵਲੋਂ ਗੁਰਦੁਆਰਾ ਕਲਿਆਣਸਰ ਅਟਾਰੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸੰਤ ਮਹਾਰਾਜ ਹਰਨਾਮ ਸਿੰਘ ਕਿਲ੍ਹੇ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਕਲਿਆਣਸਰ ਵਿਖੇ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਰਾਗੀ-ਢਾਡੀ, ਕਵੀਸ਼ਰੀ ਜਥਿਆਂ ਅਤੇ ਕਥਾਵਾਚਕਾਂ ਵਲੋਂ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਨੀਲਧਾਰੀ ਨੇ ਗੱਲਬਾਤ ਕਰਦੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਭੈਣ ਪਿਆਰ ਕੌਰ ਨੀਲਧਾਰੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ, ਜਿਸ ਵਿਚ ਹਾਜ਼ਰੀ ਲਗਵਾਉਣ ਲਈ ਵਿਦੇਸ਼ਾਂ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਹਨ | ਪ੍ਰਧਾਨ ਅਮਰਜੀਤ ਸਿੰਘ, ਤਰਨਜੀਤ ਸਿੰਘ ਨੀਲਧਾਰੀ, ਨੀਲਧਾਰੀ ਸਤਬੀਰ ਸਿੰਘ, ਇੰਦਰਜੀਤ ਸਿੰਘ ਕਾਹਲੋਂ, ਪ੍ਰਧਾਨ ਕੁਲਵੰਤ ਸਿੰਘ, ਸੇਵਾਦਾਰ ਨਿਰੰਜਨ ਸਿੰਘ ਨੀਲਧਾਰੀ, ਬਾਬਾ ਬਖਸ਼ੀਸ਼ ਸਿੰਘ ਅਟਾਰੀ, ਇੰਜੀ: ਸਤਪਾਲ ਸਿੰਘ ਅਟਾਰੀ, ਹਰਜੀਤ ਸਿੰਘ ਨੀਲਧਾਰੀ ਅਤੇ ਚਰਨਜੀਤ ਸਿੰਘ ਨੀਲਧਾਰੀ ਵਲੋਂ ਬੀਬੀ ਸਤਨਾਮ ਕੌਰ ਥਾਈਲੈਂਡ ਅਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰ: ਹਰਜਿੰਦਰ ਪਾਲ ਸਿੰਘ ਅਟਾਰੀ, ਬਲਵਿੰਦਰ ਸਿੰਘ ਨੀਲਧਾਰੀ, ਗੁਰਨਾਮ ਸਿੰਘ, ਨਿਰੰਕਾਰ ਸਿੰਘ, ਸੰਤ ਗੁਰਮੁਖ ਸਿੰਘ, ਵਾਸਦੇਵ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ, ਪ੍ਰਧਾਨ ਤਾਰਾ ਸਿੰਘ ਕਲਾਨੌਰ, ਸੁਰਜੀਤ ਸਿੰਘ ਨੀਲਧਾਰੀ, ਬਿੱਟੂ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਨੀਲਧਾਰੀ ਅਜੀਤ ਸਿੰਘ ਵਲੋਂ ਵੀ ਸਮਾਗਮ ਵਿਚ ਹਾਜ਼ਰੀ ਲਗਵਾਈ ਗਈ |

ਪਿਛਲੀ ਖ਼ਬਰ ਅਜਨਾਲਾ ਪੁਲਿਸ ਵਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ 2 ਕਾਬੂ, ਮਾਮਲਾ ਦਰਜ <br/> ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪਟਿਆਲਾ ਹੈੱਡ ਆਫਿਸ ਅੱਗੇ ਵਿਸ਼ਾਲ ਧਰਨਾ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।