30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦਾ ਲਿਆ ਪ੍ਰਣ

ਅਜੀਤ ਡੈਸਕ 20-10-2025
ਸਠਿਆਲਾ, 19 ਅਕਤੂਬਰ (ਜਗੀਰ ਸਿੰਘ ਸਫਰੀ)-ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ. ਐੱਸ. ਬੱਲ ਮੈਮੋਰੀਅਲ ਸੀਨੀ: ਸੈਕੰਡਰੀ ਸਕੂਲ ਸਠਿਆਲਾ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦਾ ਲਿਆ ਪ੍ਰਣ ਲਿਆ ਹੈ | ਇਸ ਬਾਰੇ ਸਕੂਲ ਦੀ ਪਿ੍ੰ: ਸ਼ੁਭਨੀਤ ਕੌਰ ਨੇ ਦੱਸਿਆ ਹੈ ਕਿ ਸਕੂਲ ਦੇ ਪ੍ਰਧਾਨ ਰਿਟਾ: ਮੇਜਰ ਜਰਨਲ ਗੁਰਪਾਲ ਸਿੰਘ ਬੱਲ ਵਲੋਂ ਦੀਵਾਲੀ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਰਹਿਤ ਅਤੇ ਸੁਰੱਖਿਅਤ ਢੰਗ ਨਾਲ ਦੀਵਾਲੀ ਮਨਾਉਣ ਦੇ ਟਿਪਸ ਦਿੱਤੇ ਸਨ | ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਦੀ ਸਹੁੰ ਵੀ ਚੁਕਾਈ | ਇਸ ਮੌਕੇ ਮੈਡਮ ਬਲਜਿੰਦਰ ਕੌਰ, ਹਰਜੀਤ ਕੌਰ ਕਲਰਕ ਡੀ.ਪੀ. ਅਰਜਨ ਸਿੰਘ, ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਚੋਗਾਵਾਂ ਨੇ ਕਰਵਾਇਆ 36ਵਾਂ ਸਾਲਾਨਾ ਸਮਾਰੋਹ <br/> ਅਗਲੀ ਖ਼ਬਰ ਸਰਹੱਦੀ ਖੇਤਰਾਂ ਵਿਚ ਦੀਵਾਲੀ ਤੋਂ ਪਹਿਲਾਂ ਬਾਜ਼ਾਰ ਸਜੇ, ਪਰ ਰੌਣਕਾਂ ਰਹੀਆਂ ਗ਼ਾਇਬ ਦੀਵਾਲੀ ਦੇ ਤਿਉਹਾਰ 'ਤੇ ਵੀ ਪਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।