08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਮਾਜ ਸੇਵੀ ਪ੍ਰੋਫੈਸਰ ਸ਼ੇਰ ਸਿੰਘ ਚੈਨਪੁਰ ਵਾਲੇ ਹੜ੍ਹ ਪੀੜਤਾਂ ਲਈ ਪਾ ਰਹੇ ਅਹਿਮ ਯੋਗਦਾਨ

ਅਜੀਤ ਡੈਸਕ 02-09-2025

ਓਠੀਆ, 1 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਸੇਵਾ ਕਰ ਰਹੇ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ ਬਾਬਾ ਕੁਲਬੀਰ ਸਿੰਘ ਲੋਕਾਂ ਨੂੰ ਰਾਹਤ ਦੇਣ ਲਈ ਲੰਗਰ ਲਗਾ ਕੇ ਉਨ੍ਹਾਂ ਦੀ ਸੇਵਾ ਕਰ ਰਹੇ ਅਤੇ ਲੋਕ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਚੈਨਪੁਰ ਦੇ ਉੱਘੇ ਸਮਾਜ ਸੇਵੀ ਪ੍ਰੋ. ਸ਼ੇਰ ਸਿੰਘ ਚੈਨਪੁਰ ਵੀ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਹੜ੍ਹ ਪੀੜਤਾਂ ਦੀ ਪੂਰੀ ਮਦਦ ਕਰ ਰਹੇ ਹਨ | ਉਨ੍ਹਾਂ ਵਲੋਂ ਅੱਜ ਆਪਣੀ ਨੇਕ ਕਮਾਈ ਵਿਚੋਂ ਬਾਬਾ ਕੁਲਬੀਰ ਸਿੰਘ ਗੁਰੂ ਕੇ ਬਾਗ ਵਾਲਿਆਂ ਨੂੰ ਪੰਜਾਹ ਹਾਜ਼ਰ ਰੁਪਏ ਅਤੇ ਸੁੱਕੀ ਰਸਦ ਦੀ ਸੇਵਾ ਕੀਤੀ | ਉਨ੍ਹਾਂ ਸਮਾਜ ਸੇਵੀ ਅਤੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਸੇਵਾ ਵਿਚ ਹਿੱਸਾ ਪਾਉਣ ਤਾਂ ਜੋ ਹੜ੍ਹ ਪੀੜਤਾਂ ਨੂੰ ਕੁਝ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਬਾਬਾ ਮੇਹਰ ਸ਼ਾਹ ਦਾ ਮੇਲਾ 5, 6, 7 ਨੂੰ -ਗੁਰਦੀਪ ਸਿੰਘ ਅਗਲੀ ਖ਼ਬਰ ਭਾਜਪਾ ਤੇ 'ਆਪ' ਦੀ ਮਿਲੀਭੁਗਤ ਕਰਕੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ-ਦਿਲਰਾਜ ਸਰਕਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।