ਟਾਹਲੀ ਸਾਹਿਬ, 31 ਅਗਸਤ (ਵਿਨੋਦ ਭੀਲੋਵਾਲ)-ਮੈਦਾਨੀ ਇਲਾਕਿਆਂ 'ਚ ਹੋ ਭਾਰੀ ਵਰਖਾ ਕਾਰਨ ਪੰਜਾਬ ਵਿਚ ਆਏ ਹੜ੍ਹਾਂ ਨੇ ਲੋਕਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ | ਕਈ ਘਰਾਂ ਦੇ ਮਾਲ ਡੰਗਰ ਤੇ ਘਰੇਲੂ ਸਾਮਾਨ ਬਿਲਕੁਲ ਨਸ਼ਟ ਹੋ ਗਿਆ ਹੈ | ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਆਪਣੇ ਨਿੱਜੀ ਖਾਤੇ ਵਿਚੋਂ 'ਆਪ' ਪਾਰਟੀ ਦੇ ਸੀਨੀਅਰ ਆਗੂ ਤੇ ਮਜੀਠਾ ਹਲਕਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ 5 ਲੱਖ ਦਾ ਚੈੱਕ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਪਹਿਲ ਕੀਤੀ ਹੈ | ਇਹ ਸ਼ਬਦ ਮਾਝੇ ਦੇ ਨਾਮਵਰ ਸਮਾਜ ਸੇਵੀ ਸਿਵਰਾਜ ਸਿੰਘ ਬਾਠ ਭੀਲੋਵਾਲ ਨੇ ਗੱਲਬਾਤ ਕਰਦਿਆਂ ਕਹੇ | ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਅਤੇ ਹੋਰ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ |