27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕਿਸਾਨ ਜਥੇਬੰਦੀ ਲੁੱਧੜ ਹੜ੍ਹ ਪੀੜਤਾਂ ਲਈ ਮਦਦ ਵਾਸਤੇ ਖਾਣ-ਪੀਣ ਤੇ ਹੋਰ ਸਮੱਗਰੀ ਵੰਡਣ ਲਈ ਹੋਈ ਰਵਾਨਾ <br/>

ਅਜੀਤ ਡੈਸਕ 01-09-2025
ਜੇਠੂਵਾਲ, 31 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਸੂਬੇ ਦੇ ਕਈ ਜ਼ਿਲ੍ਹੇ ਜੋ ਹੜ੍ਹ ਦੀ ਲਪੇਟ ਵਿਚ ਆ ਚੁੱਕੇ ਹਨ, ਜਿਸ ਨਾਲ ਅਜਨਾਲਾ, ਰਮਦਾਸ, ਡੇਰਾ ਬਾਬਾ ਨਾਨਕ ਸਮੇਤ ਹੋਰ ਕਈ ਕਸਬੇ ਤੇ ਪਿੰਡ ਪਾਣੀ ਵਿਚ ਡੁੱਬ ਚੁੱਕੇ ਹਨ, ਅਤੇ ਕਿਸਾਨ ਮਜ਼ਦੂਰਾਂ ਸਮੇਤ ਹਰੇਕ ਵਰਗ ਨਾਲ ਸੰਬੰਧਤ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਇਥੋਂ ਤੱਕ ਕਿ ਪਾਣੀ ਵਿਚ ਡੁੱਬੇ ਲੋਕ ਰੋਟੀ ਤੇ ਖਾਣ ਪੀਣ ਦੇ ਸਾਮਾਨ ਤੋਂ ਆਤੁਰ ਹੋ ਚੁੱਕੇ ਹਨ | ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲੁੱਧੜ ਦੇ ਪ੍ਰਧਾਨ ਅਮਰੀਕ ਸਿੰਘ, ਸਾਬਕਾ ਸੁਖਜੀਤ ਸਿੰਘ, ਅਕਾਲ ਆਗੂ ਹਰਦਿਆਲ ਸਿੰਘ ਭੱਟੀ ਦੇ ਉੱਦਮ ਸਦਕਾ ਸਮੂਹ ਨਗਰ ਦੇ ਸਹਿਯੋਗ ਨਾਲ ਹੜ ਪੀੜ੍ਹਤਾਂ ਦੀ ਹਰ ਪਖੋਂ ਮਦਦ ਕਰਨ ਲਈ ਖਾਣ ਪੀਣ ਦਾ ਸਾਮਾਨ ਲੈ ਕੇ ਪੀੜਤ ਪਰਿਵਾਰਾਂ ਨੂੰ ਵੰਡਣ ਲਹੀ ਟਰਾਲੀਆਂ ਲੈ ਕੇ ਰਵਾਨਾ ਹੋਏ | ਉਕਤ ਆਗੂਆਂ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਾ ਹਰ ਇਨਸਾਨ ਦਾ ਮੁੱਢਲਾ ਫਰਜ਼ ਬਣਦਾ ਹੈ, ਜੋ ਸਾਨੂੰ ਕਰਨਾ ਚਾਹੀਦਾ ਹੈ ਅਤੇ ਹੜ ਪੀੜਤਾਂ ਦੀ ਬਾਂਹ ਫੜਨੀ ਚਾਹੀਦੀ ਹੈ | ਇਸ ਮੌਕੇ ਡਾ: ਦੀਦਾਰ ਸਿੰਘ, ਪ੍ਰਤਾਪ ਸਿੰਘ, ਹਰਦਿਆਲ ਸਿੰਘ ਪ੍ਰਧਾਨ, ਸੁਖਮਿੰਦਰ ਸਿੰਘ, ਸੋਨੂੰ ਭਗਤ, ਸੰਤੋਖ ਸਿੰਘ, ਦਲਬੀਰ ਚੰਦ, ਸੋਨੂੰ ਭੱਟੀ, ਸਾਬਕਾ ਸਰਪੰਚ ਜਸਵੰਤ ਸਿੰਘ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਸਾਬਕਾ ਪੰਚ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੇ ਵਰਕਰ ਸ਼ਾਮਲ ਸਨ |

ਪਿਛਲੀ ਖ਼ਬਰ ਤਲਬੀਰ ਗਿੱਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ 5 ਲੱਖ ਦਾ ਚੈੱਕ ਦੇ ਕੇ ਲੋਕਾਂ ਦੀ ਬਾਂਹ ਫੜੀ- ਸਿਵਰਾਜ ਭੀਲੋਵਾਲ <br/> ਅਗਲੀ ਖ਼ਬਰ ਯੂਥ ਆਗੂ ਸੁਰਜਨ ਸਿੰਘ ਸੋਨੂੰ ਭਲਾਈਪੁਰ ਤਰਨ ਤਾਰਨ ਜ਼ਿਮਨੀ ਚੋਣ ਲਈ ਮੰਡਲ ਕੋ-ਆਰਡੀਨੇਟਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।