27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪਿੰਡ ਰਾਣੀਆਂ 'ਚ ਸਾਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ <br/>

ਪਿੰਡ ਰਾਣੀਆਂ ਵਿਖੇ ਕਬੱਡੀ ਦੀਆਂ ਟੀਮਾਂ ਦਰਮਿਆਨ ਮੈਚ ਸ਼ੁਰੂ ਕਰਵਾਉਣ ਸਮੇਂ ਮੇਲਾ ਪ੍ਰਬੰਧਕ ਤੇ ਸੇਵਾਦਾਰ | ਤਸਵੀਰ: ਗੁਰਵਿੰਦਰ ਸਿੰਘ ਕਲਸੀ <br/> 22-07-2025
ਚੋਗਾਵਾਂ, 21 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਰਾਣੀਆਂ ਵਿਖੇ ਧੰਨ-ਧੰਨ ਬ੍ਰਹਮ ਗਿਆਨੀ ਬਾਬਾ ਸੰਤੋਖ ਦਾਸ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਐਨ. ਆਰ. ਆਈ. ਵੀਰਾਂ, ਬਾਬਾ ਜੀ ਦੇ ਚਰਨ ਸੇਵਕ ਸੁਖਦੇਵ ਸਿੰਘ, ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਸਮੇਤ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸਜੇ ਦੀਵਾਨ ਵਿਚ ਪੰਥ ਦੇ ਮਹਾਨ ਕਵੀਸ਼ਰੀ ਜਥੇ ਜਿਨ੍ਹਾਂ ਵਿਚ ਗਿਆਨੀ ਲਖਵਿੰਦਰ ਸਿੰਘ ਰਾਏ ਦਾ ਜਥਾ, ਭਾਈ ਦੀਦਾਰ ਸਿੰਘ ਪੰਜੂਰਾਏ ਦਾ ਜਥਾ, ਭਾਈ ਨਿਰਮਲ ਸਿੰਘ ਪੰਜਰਾਏ ਦਾ ਜਥਾ ਅਤੇ ਭਾਈ ਪਲਵਿੰਦਰ ਸਿੰਘ ਖਾਲਸਾ ਦੇ ਜਥੇ ਨੇ ਜੁੜ ਬੈਠੀ ਸੰਗਤ ਨੂੰ ਸੂਰਬੀਰ ਯੋਧਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਸ਼ਾਮ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੀਆਂ ਨਾਮੀ ਟੀਮਾਂ ਗੋਪੀ ਫਰੰਦੀਪੁਰੀਆ ਸਪੋਰਟਸ ਕਲੱਬ ਅਤੇ ਮੋਗਾ ਸਪੋਰਟਸ ਕਬੱਡੀ ਕਲੱਬ ਦਰਮਿਆਨ ਫਸਵਾਂ ਮੁਕਾਬਲਾ ਹੋਇਆ | ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਨਕਦ ਰਾਸ਼ੀ ਤੇ ਕਬੱਡੀ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ | ਨਿਹੰਗ ਸਿੰਘਾਂ ਦੀਆਂ ਲਾਡਲੀਆਂ ਫੌਜਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ | ਇਸ ਮੌਕੇ ਕਾਬਲ ਸਿੰਘ, ਐੱਨ. ਆਰ. ਆਈ. ਪਵਨ ਸਰਕਾਰੀਆ, ਪ੍ਰਧਾਨ ਜਸਮੀਤ ਸਿੰਘ ਰਾਣੀਆਂ, ਹਰਪਾਲ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਪ੍ਰਗਟ ਸਿੰਘ ਗਿੱਲ, ਨਿੰਦਰਬੀਰ ਸਿੰਘ, ਹਰਭੇਜ ਸਿੰਘ, ਲਛਮਣ ਗਿੱਲ, ਮਹਿਲ ਸਿੰਘ, ਮਨਬੀਰ ਰਾਣੀਆਂ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |


ਪਿਛਲੀ ਖ਼ਬਰ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿੰਡ ਖਿਆਲਾ ਕਲਾਂ/ਖੁਰਦ ਵਿਖੇ ਸੋਨੀਆ ਮਾਨ ਨੇ ਕੀਤੀਆਂ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।