ਕੱਥੂਨੰਗਲ/ਜੇਠੂਵਾਲ, 21 ਜੁਲਾਈ (ਦਲਵਿੰਦਰ ਸਿੰਘ ਰੰਧਾਵਾ/ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਮਜੀਠਾ ਦੇ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਇਤਿਹਾਸਿਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਹਲਕੇ ਦੇ ਅਕਾਲੀ ਵਰਕਰਾਂ ਤੇ ਮੋਹਤਬਰਾਂ ਨਾਲ ਨਤਮਸਤਕ ਹੋਏ ਤੇ ਉਨ੍ਹਾਂ ਵਲੋਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾ ਕੇ ਉਨ੍ਹਾਂ ਉੱਪਰ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਵਲੋਂ ਜੋ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਹੈ, ਉਸ ਦੀ ਆਉਂਦੇ ਦਿਨਾਂ ਵਿਚ ਸੱਚਾਈ ਜੱਗ ਜ਼ਾਹਰ ਹੋ ਜਾਵੇਗੀ ਤੇ ਕੁਝ ਹੀ ਦਿਨਾਂ ਬਾਅਦ ਮਜੀਠੀਆ ਇਨ੍ਹਾਂ ਦੀ ਗਿ੍ਫਤ ਵਿਚੋਂ ਬਾਹਰ ਆਉਣਗੇ | ਬੀਬਾ ਗਨੀਵ ਮਜੀਠੀਆ ਨੇ ਅੱਗੇ ਕਿਹਾ ਮਾਨ ਸਰਕਾਰ ਹਰ ਫਰੰਟ 'ਤੇ ਫੇਲ ਸਰਕਾਰ ਸਾਬਤ ਹੋਈ ਹੈ ਜਿਸ ਨੂੰ ਛੁਪਾਉਣ ਲਈ ਉਹ ਕਿਸੇ ਨੂੰ ਵੀ ਬੋਲਣ ਨਹੀਂ ਦੇ ਰਹੇ ਤੇ ਜਿਹੜਾ ਵੀ ਸਰਕਾਰ ਦੇ ਪ੍ਰਤੀ ਬੋਲਦਾ ਹੈ, ਉਸ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹ ਵਿਚ ਧੱਕ ਰਹੇ ਹਨ ਤਾਂ ਜੋ ਇਨ੍ਹਾਂ ਦੇ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਇਆ ਜਾ ਸਕੇ | ਇਸ ਮੌਕੇ ਲਖਬੀਰ ਸਿੰਘ ਗਿੱਲ, ਐਡਵੋਕੇਟ ਰਕੇਸ਼ ਪ੍ਰੈਸ਼ਰ, ਡਾ. ਸਤਿੰਦਰ ਕੌਰ ਮਜੀਠੀਆ, ਗੁਰਭੇਜ ਸਿੰਘ ਸੋਨਾ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਮੈਨੇਜਰ ਜਗਰੂਪ ਸਿੰਘ ਮਜੀਠਾ, ਡਾ. ਸਤਿੰਦਰ ਕੌਰ ਮਜੀਠਾ, ਰਾਜਵਿੰਦਰ ਕੌਰ ਰੰਧਾਵਾ, ਪਲਵਿੰਦਰ ਕੌਰ ਰੰਧਾਵਾ, ਸਤਪਾਲ ਸਿੰਘ ਰੁਮਾਣਾ ਚੱਕ, ਭੁਪਿੰਦਰ ਸਿੰਘ, ਜੋਗਿੰਦਰ ਸਿੰਘ ਕੱਥੂ ਨੰਗਲ, ਗੁਰਿੰਦਰ ਸਿੰਘ ਡਿੰਪਲ ਅੱਡਾ ਕਥੂਨੰਗਲ, ਰਾਜਵੀਰ ਸਿੰਘ ਮਜੀਠਾ, ਸਾਬਕਾ ਮੈਨੇਜਰ ਸਰੂਪ ਸਿੰਘ ਢੱਡੇ, ਗੁਰਕੀਰਤ ਸਿੰਘ, ਲਵਪ੍ਰੀਤ ਸਿੰਘ ਢੱਡੇ, ਪੰਚ ਬਲਵਿੰਦਰ ਕੌਰ, ਸਰਪੰਚ ਮਨਦੀਪ ਸਿੰਘ ਸ਼ਹਜਾਦਾ, ਗੁਰਮੀਤ ਸਿੰਘ ਸਹਿਣੇਵਾਲੀ, ਰਾਜਬੀਰ ਸਿੰਘ ਮਜੀਠਾ, ਬਾਬਾ ਪੂਰਨ ਸਿੰਘ ਸ਼ਹਜਾਦਾ, ਸੰਤੋਖ ਸਿੰਘ ਢੱਡੇ, ਡਾਕਟਰ ਸੁਖਵਿੰਦਰ ਸਿੰਘ, ਪ੍ਰਭਪਾਲ ਸਿੰਘ ਝੰਡੇ, ਨਿਸ਼ਾਨ ਸਿੰਘ ਜੋਹਲ, ਹਰਭਜਨ ਸਿੰਘ ਬਾਬਾ, ਸੁਖਦੇਵ