27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿੰਡ ਖਿਆਲਾ ਕਲਾਂ/ਖੁਰਦ ਵਿਖੇ ਸੋਨੀਆ ਮਾਨ ਨੇ ਕੀਤੀਆਂ ਮੀਟਿੰਗਾਂ

ਅਜੀਤ ਡੈਸਕ 22-07-2025
ਰਾਮ ਤੀਰਥ, 21 ਜੁਲਾਈ (ਧਰਵਿੰਦਰ ਸਿੰਘ ਔਲਖ)-ਨਸ਼ਾ ਮੁਕਤੀ ਮੁਹਿੰਮ ਮਾਝਾ ਜ਼ੋਨ ਦੇ ਕੁਆਰਡੀਨੇਟਰ ਅਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਨੇ ਅੱਜ ਪਿੰਡ ਖਿਆਲਾ ਕਲਾਂ ਅਤੇ ਖਿਆਲਾ ਖੁਰਦ ਵਿਖੇ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੁਕ ਕਰਦਿਆਂ ਉਨ੍ਹਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਉਹ ਆਪਣੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੁਦ ਪਹਿਰੇਦਾਰ ਬਣਨ ਅਤੇ ਨਸ਼ੇ ਵੇਚਣ ਵਾਲੇ ਲੋਕਾਂ ਦੀਆਂ ਲਿਸਟਾਂ ਪੁਲਿਸ ਨੂੰ ਜਾਂ ਉਨ੍ਹਾਂ ਨੂੰ ਸੌਂਪੀਆਂ ਜਾਣ ਤਾਂ ਕਿ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ, ਜੋ ਲੋਕ ਸਾਡੀ ਨੌਜਵਾਨੀ ਨੂੰ ਤਬਾਹ ਕਰ ਰਹੇ ਹਨ | ਉਨ੍ਹਾਂ ਦੋਹਾਂ ਪਿੰਡਾਂ ਵਿਚ ਇਕੱਤਰ ਹੋਏ ਲੋਕਾਂ ਨੂੰ ਸਹੁੰ ਚੁਕਾਈ ਕਿ ਉਹ ਅੱਗੇ ਤੋਂ ਨਸ਼ੇ ਦੀ ਰੋਕਥਾਮ ਲਈ ਨਸ਼ਾ ਤਸਕਰਾਂ ਨੂੰ ਖੁਦ ਕਾਬੂ ਕਰਵਾਉਣਗੇ, ਕਿਸੇ ਵੀ ਨਸ਼ਾ ਤਸਕਰ ਨੂੰ ਆਪਣੇ ਪਿੰਡ ਵਿਚ ਦਾਖਲ ਨਹੀਂ ਹੋਣ ਦੇਣਗੇ ਅਤੇ ਨਾ ਹੀ ਕਿਸੇ ਨਸ਼ਾ ਤਸਕਰ ਦੀ ਮਦਦ ਕਰਨਗੇ | ਇਸ ਮੌਕੇ ਨਸ਼ਾ ਮੁਕਤੀ ਮੁਹਿੰਮ ਦੇ ਇੰਚਾਰਜ ਡਾ. ਭਗਵੰਤ ਸਿੰਘ ਖਿਆਲਾ, ਜਥੇ. ਗੁਰਪਾਲ ਸਿੰਘ ਖਿਆਲਾ, ਸਰਪੰਚ ਹਰਵਿੰਦਰ ਸਿੰਘ ਖਿਆਲਾ ਖੁਰਦ, ਸਾਬਕਾ ਸਰਪੰਚ ਹਰਪਾਲ ਸਿੰਘ, ਦਲਜੀਤ ਸਿੰਘ ਖਿਆਲਾ, ਗੁਰਵਿੰਦਰ ਸਿੰਘ ਫੌਜੀ ਭਿੱਟੇਵੱਡ, ਸਰਪੰਚ ਮਗਵਿੰਦਰ ਸਿੰਘ ਖਿਆਲਾ ਕਲਾਂ, ਰਾਜਬੀਰ ਸਿੰਘ ਛੀਨਾ, ਮਲਕੀਤ ਸਿੰਘ ਖਿਆਲਾ, ਸਰਪੰਚ ਪਰਜੀਤ ਸਿੰਘ ਬੋਪਾਰਾਏ ਬਾਜ ਸਿੰਘ, ਸਾਬਕਾ ਸਰਪੰਚ ਬਾਵਾ ਸਿੰਘ, ਆਪ ਆਗੂ ਦਿਲਬਾਗ ਸਿੰਘ ਖਿਆਲਾ, ਗੁਰਬਾਜ ਸਿੰਘ ਕੋਟਲਾ ਸਮੇਤ ਐੱਸ. ਐੱਚ. ਓ. ਲੋਪੋਕੇ ਅਤੇ ਸਿਹਤ ਵਿਭਾਗ, ਬੀ. ਡੀ. ਪੀ. ਓ. ਦਫ਼ਤਰ ਦੇ ਅਧਿਕਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਰਾਣੀਆਂ 'ਚ ਸਾਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਅਮਰਜੀਤ ਮਲਟੀ ਸਪੈਸ਼ਲਿਟੀ ਕਲੀਨਿਕ ਬਿਆਸ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।