ਮਜੀਠਾ, 21 ਜੁਲਾਈ (ਮਨਿੰਦਰ ਸਿੰਘ ਸੋਖੀ)-ਮੰਦਰ ਸ੍ਰੀ ਬਾਵਾ ਲਾਲ ਦਿਆਲ ਮਜੀਠਾ ਵਿਖੇ ਸ੍ਰੀ ਬਾਵਾ ਲਾਲ ਜੀ ਮੈਨੇਜਮੈਂਟ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੱਡੂ ਗੋਪਾਲ ਅਤੇ ਰਾਧਾ ਦੇ ਵਿਆਹ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ | ਮੰਦਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਸਵੇਰੇ ਲੜਕੀ ਦੀ ਤਰਫੋਂ ਸੰਗਤਾਂ ਵਿਚ ਪੰਡਤ ਉਮ ਪ੍ਰਕਾਸ਼, ਯੋਗੀ ਦਿਆਲ ਨਾਥ ਅਤੇ ਰਾਧਾ ਦੀ ਮਾਤਾ ਦੀ ਸੇਵਾ ਨਿਭਾਅ ਰਹੀ ਸ੍ਰੀਮਤੀ ਰੀਟਾ ਪੂਰੀ ਰੀਤੀ ਰਿਵਾਜਾਂ ਅਨੁਸਾਰ ਪੂਰੀ ਸ਼ਾਨੋ ਸ਼ੌਕਤ ਨਾਲ ਮੰਦਰ ਪਹੁੰਚੇ | ਜਿਥੇ ਲੱਡੂ ਗੋਪਾਲ ਅਤੇ ਰਾਧਾ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਜਿਸ ਵਿਚ ਲੱਡੂ ਗੋਪਾਲ ਨੂੰ ਸ਼ਗਨ ਲਗਾਉਣਾ ਆਤਿਕ ਸ਼ਾਮਿਲ ਸੀ ਨਿਭਾਈਆਂ ਗਈਆਂ | ਇਸ ਉਪਰੰਤ ਮੰਦਰ ਤੋਂ ਮੰਦਰ ਦੇ ਪੁਜਾਰੀ ਪੰਡਤ ਮਨੋਜ਼ ਕੁਮਾਰ, ਮੰਦਰ ਕਮੇਟੀ ਚੇਅਰਮੈਨ ਕੁਲਦੀਪ ਕੁਮਾਰ, ਪ੍ਰਧਾਨ ਨਰਿੰਦਰ ਕੁਮਾਰ ਸੰਗਤਾਂ ਸਮੇਤ ਬਰਾਤ ਦੀ ਸ਼ਕਲ ਵਿਚ ਰਵਾਨਾ ਹੋਏ | ਇਸ ਮੌਕੇ ਮੰਦਰ ਕਮੇਟੀ ਚੇਅਰਮੈਨ ਕੁਲਦੀਪ ਕੁਮਾਰ, ਪ੍ਰਧਾਨ ਨਰਿੰਦਰ ਕੁਮਾਰ, ਡਾ: ਬਲਰਾਜ ਸ਼ਰਮਾ, ਰਵਿੰਦਰ ਕੁਮਾਰ ਕਪਾਹੀ, ਮਿੰਕੂ ਨਈਅਰ, ਐੱਨ. ਕੇ. ਬੱਬਰ, ਇੰਦਰਜੀਤ ਸ਼ਰਮਾ, ਮਾਸਟਰ ਵਿਜੇ ਕੁਮਾਰ, ਜੁਗਲ ਕਿਸ਼ੋਰ ਨਈਅਰ, ਮਿੰਕੂ ਨਈਅਰ, ਰਜਿੰਦਰ ਕੁਮਾਰ, ਰਾਜ ਅਰੋੜਾ, ਰਾਜ ਕਿਰਨ ਰਾਜੂ ਆਦਿ ਸੰਗਤਾਂ ਹਾਜ਼ਰ ਸਨ |