27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸੀ. ਬੀ. ਐੱਸ. ਈ. ਦੀਆਂ ਕਲਸਟਰ ਖੇਡਾਂ 'ਚ ਸੇਂਟ ਸੋਲਜਰ ਦੇ ਖਿਡਾਰੀਆਂ ਨੇ ਮਾਰੀਆ ਮੱਲ੍ਹਾਂ

ਅਜੀਤ ਡੈਸਕ 22-07-2025
ਜੰਡਿਆਲਾ ਗੁਰੂ, 21 ਜੁਲਾਈ (ਹਰਜਿੰਦਰ ਸਿੰਘ ਕਲੇਰ)-ਸੀ. ਬੀ. ਐੱਸ. ਈ. ਦੀਆਂ 18 ਵੀਆਂ ਕਲਸਟਰ ਖੇਡਾਂ 'ਚ ਵਾਲੀਵਾਲ ਈਵੈਂਟ ਦੀਆਂ ਖੇਡਾ ਕਰਵਾਈਆਂ ਗਈਆਂ | ਜਿਸ ਵਿਚ ਜੰਮੂ ਕਸ਼ਮੀਰ ਅਤੇ ਪੰਜਾਬ ਦੀਆਂ ਲਗਭਗ 42 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਜਿਨ੍ਹਾਂ ਵਿਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਲੜਕਿਆਂ ਨੇ ਅੰਡਰ 19 ਕੈਟਾਗਰੀ ਵਿਚ ਰਨਰ ਅੱਪ ਟਰਾਫੀ 'ਤੇ ਕਬਜ਼ਾ ਕੀਤਾ | ਸੀ. ਬੀ. ਐੱਸ. ਈ. ਵਲੋਂ ਖਿਡਾਰੀਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ | ਇਨ੍ਹਾਂ ਖਿਡਾਰੀਆਂ ਵਿਚ ਦਿਲਪ੍ਰੀਤ ਸਿੰਘ, ਸਰਪਰਾਈਸ ਸਿੰਘ, ਦਿਲਸ਼ਾਨ ਸਿੰਘ, ਗੁਰਸੇਵਕ ਸਿੰਘ, ਪ੍ਰਭ ਸਿਮਰਨ ਸਿੰਘ ਨਿਖਿਲ ਜੋਤ ਸਿੰਘ, ਅਰਸ਼ਦੀਪ ਸਿੰਘ, ਸਹਜ ਦੀਪ ਸਿੰਘ ਬਲਰਾਜ ਸਿੰਘ ਅਵਿਤਾਜ਼ ਸਿੰਘ, ਯੁਵਰਾਜ ਸਿੰਘ ਅਤੇ ਸੁਖਮਨ ਸਿੰਘ ਸ਼ਾਮਿਲ ਹਨ | ਸਕੂਲ ਪਹੁੰਚਣ 'ਤੇ ਸਕੂਲ ਦੇ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ | ਜੇਤੂ ਬੱਚਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਬੈਂਡ ਦੀਆਂ ਧੁੰਨਾਂ ਦੇ ਨਾਲ ਉਨ੍ਹਾਂ ਨੂੰ ਸਟੇਜ ਤੱਕ ਲਿਜਾਇਆ ਗਿਆ | ਖਿਡਾਰੀਆਂ ਦੇ ਕੋਚ ਜਤਿੰਦਰ ਸਿੰਘ ਡੀ. ਪੀ. ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੀ ਬਦੌਲਤ ਇਨ੍ਹਾਂ ਬੱਚਿਆਂ ਨੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਸਕੂਲ ਦੇ ਐੱਮ. ਡੀ. ਡਾ: ਮੰਗਲ ਸਿੰਘ ਕਿਸ਼ਨਪੁਰੀ ਤੇ ਪਿ੍ੰ: ਅਮਰਪ੍ਰੀਤ ਕੌਰ ਨੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਕੋਚ ਨੂੰ ਇਸ ਜਿੱਤ ਦੀ ਵਧਾਈ ਅਤੇ ਸ਼ਾਬਾਸ਼ੀ ਦੇ ਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅਗਰ ਅਸੀਂ ਜਜ਼ਬੇ ਅਤੇ ਜਨੂਨ ਨਾਲ ਮਿਹਨਤ ਕਰਦੇ ਹਾਂ ਤਾਂ ਸਫਲਤਾ ਸਾਡੇ ਜਰੂਰ ਕਦਮ ਚੁੰਮਦੀ ਹੈ | ਉਨ੍ਹਾਂ ਨੇ ਇਸੇ ਤਰ੍ਹਾਂ ਬੱਚਿਆਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਫਤਿਹ ਸਿੰਘ ਡੀ. ਪੀ., ਯਾਦਵਿੰਦਰ ਸਿੰਘ ਡੀ. ਪੀ., ਮਨਪ੍ਰੀਤ ਕੌਰ ਡੀ. ਪੀ., ਨਵਦੀਪ ਸਿੰਘ ਡੀ. ਪੀ., ਰਾਜਬੀਰ ਕੌਰ ਡੀ. ਪੀ., ਨੀਲਮ ਕੌਰ ਡੀ. ਪੀ., ਰੁਪਿੰਦਰ ਕੌਰ ਡੀ. ਪੀ. ਅਤੇ ਸਕੂਲ ਦੇ ਵਾਈਸ ਪਿ੍ੰ: ਗੁਰਪ੍ਰੀਤ ਕੌਰ ਸ਼ਿਲਪਾ ਸ਼ਰਮਾ ਕੁਆਰਡੀਨੇਟਰ, ਨਿਲਾਕਸੀ ਗੁਪਤਾ ਕੋਆਰਡੀਨੇਟਰ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿੰਡ ਥੋਬਾ ਦੇ ਢਿੱਲੋਂ ਪੈਲੇਸ 'ਚ ਵਿਧਾਇਕ ਧਾਲੀਵਾਲ ਵਲੋਂ... ਅਗਲੀ ਖ਼ਬਰ ਸੋਨੀਆ ਮਾਨ ਨੇ ਹਲਕੇ ਦੇ ਪਿੰਡਾਂ 'ਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਲਾਮਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।