ਤਰਸਿੱਕਾ, 20 ਜੁਲਾਈ (ਅਤਰ ਸਿੰਘ ਤਰਸਿੱਕਾ)-ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ ਇਕ ਵਫਦ ਰਾਜਵਿੰਦਰ ਸਿੰਘ ਤਰਸਿੱਕਾ ਸਰਪ੍ਰਸਤ ਅਤੇ ਨਿਰਮਲ ਸਿੰਘ ਰੰਧਾਵਾ ਪ੍ਰਧਾਨ ਦੀ ਅਗਵਾਈ ਹੇਠ ਵਿਖੇ ਸਹਾਇਕ ਡਾਇਰੈਕਟਰ ਮੈਡਮ ਪ੍ਰਨੀਤ ਕੌਰ ਅਤੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸ੍ਰੀ ਉੱਮਾ ਸ਼ੰਕਰ ਗੁਪਤਾ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਪੰਜਾਬ ਭਰ ਦੇ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਮੰਗਾਂ ਸੰਬੰਧੀ ਮੁਲਾਕਾਤ ਕੀਤੀ | ਉਚੇਚੇ ਤੌਰ 'ਤੇ ਪਿਛਲੇ ਅੱਠ ਦਸ ਮਹੀਨਿਆਂ ਤੋਂ ਪੈਨਸ਼ਨ ਵੀਹ-ਵੀਹ, ਪੱਚੀ-ਪੱਚੀ ਦਿਨ ਲੇਟ ਪੈਣ 'ਤੇ ਯੂਨੀਅਨ ਦੇ ਪ੍ਰਤੀਨਿਧਾਂ ਨੇ ਰੋਸ ਪ੍ਰਗਟ ਕੀਤਾ | ਇਸ ਮੌਕੇ ਸਰਪ੍ਰਸਤ ਤੇ ਪ੍ਰਧਾਨ ਤੋਂ ਇਲਾਵਾ ਸਰਵ ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਕਾਸ਼ ਜਨਰਲ ਸਕੱਤਰ ਸੁਰਿੰਦਰ ਸਿੰਘ ਕੈਂਥ, ਖਜ਼ਾਨਚੀ ਸੁਖਪਾਲ ਸਿੰਘ, ਇਕਬਾਲ ਸਿੰਘ, ਗੁਰਮੇਲ ਸਿੰਘ ਸਰਦਾਰਾ ਰਾਮ ਨਿੰਦਰਪਾਲ ਸਿੰਘ, ਤਰਸੇਮ ਚੰਦ ਬੈਂਸ, ਬਲਜੀਤ ਸਿੰਘ, ਸ਼ੇਰ ਮੁਹੰਮਦ, ਚਰਨ ਦਾਸ ਆਦਿ ਹਾਜ਼ਰ ਸਨ | ਸਾਰਿਆਂ ਨੇ ਅਲੋਕ ਸ਼ੇਖਰ ਪਿ੍ੰਸੀਪਲ ਸਕੱਤਰ, ਡਾਇਰੈਕਟਰ ਉਮਾ ਸ਼ੰਕਰ ਗੁਪਤਾ ਅਤੇ ਸਹਾਇਕ ਡਾਇਰੈਕਟਰ ਪ੍ਰਨੀਤ ਕੌਰ ਦਾ ਧੰਨਵਾਦ ਕੀਤਾ |